Skip to content
Independent perspectives. Global stories.
BREAKING

ਪੰਚਕੂਲਾ ’ਚ ਦਹਿਸ਼ਤ ਦੇ ਕਾਰਨ 300 ਤੋਂ ਵਧ ਪਰਿਵਾਰਾਂ ਨੇ ਛਡਿਆ ਘਰ

Share this story

ਪੰਚਕੂਲਾ, 25 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਡੇਰਾ ਪ੍ਰੇਮੀਆਂ ਦੀ ਵਧਦੀ ਭੀੜ ਤੋਂ ਚਿੰਤਿਤ ਪੰਚਕੂਲਾ ਦੇ ਲੋਕਾਂ ਨੇ ਘਰ ਛਡ ਸੁਰਖਿਅਤ ਸਥਾਨਾਂ ਦੇ ਵਲ ਜਾਣਾ ਸ਼ੁਰੂ ਕਰ ਦਿਤਾ ਹੈ। ਸੈਕਟਰ-2,4,6, ਅਤੇ 21 ਦੇ 300 ਤੋਂ ਵਧ ਪਰਿਵਾਰ ਆਪਣੇ ਘਰ ਬੰਦ ਕਰਕੇ ਦੂਜੇ ਸ਼ਹਿਰਾਂ ‘ਚ ਚਲੇ ਗਏ ਹਨ। ਸਭ ਤੋਂ ਵਧ ਡੇਰਾ ਪ੍ਰੇਮੀਆਂ ਦਾ ਡੇਰਾ ਇਨ੍ਹਾਂ ਸੈਕਟਰਾਂ ‘ਚ ਹੈ। ਪੰਚਕੂਲਾ ਸੈਕਟਰ ਚਾਰ ਦੇ ਮਕਾਨ ਨੰਬਰ 1637 ਨਿਵਾਸੀ ਰਾਜੇਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਦੇ ਸੈਕਟਰ ‘ਚ ਲੋਕਾਂ ਦੀ ਗਿਣਤੀ ਅਚਾਨਕ ਵਧਣ ਲਗੀ ਸੀ। ਪੁਲਸ ਦੇ ਵਲੋਂ ਤੋਂ ਉਨ੍ਹਾਂ ਦੇ ਸੈਕਟਰ ‘ਚ ਸੁਰਖਿਆ ਦੇ ਮਦੇਨਜ਼ਰ ਕੋਈ ਪੁਖਤਾ ਬੰਦੋਬਸਤ ਨਹੀਂ ਕੀਤਾ ਗਿਆ ਹੈ, ਜਿਸ ਦੇ ਕਾਰਨ ਉਹ ਆਪਣੇ ਪਰਿਵਾਰ ਨੂੰ ਲੈ ਕੇ ਅੰਬਾਲਾ ਆਪਣੇ ਰਿਸ਼ਤੇਦਾਰ ਦੇ ਘਰ ਰਹਿਣ ਆ ਗਏ ਹਨ।ਉਨ੍ਹਾਂ ਦਾ ਪੂਰਾ ਪਰਿਵਾਰ 26 ਦੀ ਸਵੇਰ ਪੰਚਕੂਲਾ ਵਾਪਸ ਆਵੇਗਾ।
ਚਾਰ ਸੈਕਟਰ ਦੇ ਦਰਜਨਾਂ ਐਂਟਰੀ ਗੇਟ ਬੰਦ- ਪੰਚਕੂਲਾ ਦੇ ਕੁਝ ਸੈਕਟਰਾਂ ਦੇ ਲੋਕਾਂ ਨੇ ਐਂਟਰੀ ਗੇਟ ਤਕ ਬੰਦ ਕਰਵਾ ਦਿਤਾ ਹੈ। ਇਨ੍ਹਾਂ ‘ਚ ਪੰਚਕੂਲਾ ਸੈਕਟਰ ਅਠ, ਸੈਕਟਰ 7, ਸੈਕਟਰ 17 ਅਤੇ ਸੈਕਟਰ 21 ਸ਼ਾਮਲ ਹਨ। ਇਨ੍ਹਾਂ ਸੈਕਟਰਾਂ ਦੇ ਰਿਹਾਇਸ਼ੀ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਐਂਟਰੀ ਗੇਟ 26 ਅਗਸਤ ਦੀ ਸਵੇਰੇ ਖੁਲ੍ਹਣਗੇ। ਸਭ ਤੋਂ ਵਧ ਪ੍ਰਭਾਵ ਸੈਕਟਰ 21 ‘ਚ ਪਿਆ ਹੈ। ਅਸਲ ‘ਚ ਸੈਕਟਰ 21 ਦੇ ਸਾਹਮਣੇ ਤਾਊ ਦੇਵੀ ਲਾਲ ਸਟੇਡੀਅਮ ਨੂੰ ਅਸਥਾਈ ਰੂਪ ਨਾਲ ਜੇਲ ਬਣਾ ਦਿਤਾ ਗਿਆ ਹੈ। ਸੈਕਟਰ 21 ਦਾ ਮੁਖ ਐਂਟਰੀ ਗੇਟ ਵੀ ਸਟੇਡੀਅਮ ਦੇ ਸਾਹਮਣੇ ਖੁਲ੍ਹਦਾ ਹੈ। ਹੁਣ ਇਸ ਸੈਕਟ ‘ਚ ਆਉਣ ਜਾਂ ਇਥੋਂ ਤੋਂ ਜਾਣ ਦੇ ਲਈ ਸੈਕਟਰ 20 ਤੋਂ ਹੁੰਦੇ ਹੋਏ ਆਉਣਾ ਹੋਵੇਗਾ।

WRITTEN BY