ਕੁਰਾਲੀ 24 ਅਗੱਸਤ – ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਵਾਰਡ ਨੰਬਰ 12 ਵਿਖੇ ਅਜਾਇਬ ਸਿੰਘ ਦੀ ਅਗਵਾਈ ਹੇਠ ਸਰੀਰ ਦੇ ਜੋੜਾਂ ਦੇ ਦਰਦਾਂ ਦੇ ਮਰੀਜਾਂ ਦੀ ਜਾਂਚ ਅਤੇ ਇਲਾਜ ਸਬੰਧੀ ਇੱਕ ਆਯੂਰਵੈਦਿਕ ਕੈਂਪ ਲਗਾਇਆ ਗਿਆ। ਨੈਕਸਜਨ ਕੰਪਨੀ ਵੱਲੋਂ ਆਯੋਜਿਤ ਇਸ ਕੈਂਪ ਦਾ ਉਦਘਾਟਨ ਕਰਦਿਆਂ ਬੀਬੀ ਸੁਖਜੀਤ ਕੌਰ ਸੋਢੀ ਕੌਂਸਲਰ ਨੇ ਕਿਹਾ ਕਿ ਕਿਸੇ ਵੀ ਛੋਟੀ ਤੋਂ ਛੋਟੀ ਬੀਮਾਰੀ ਦੇ ਆਉਣ ਤੇ ਉਸਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਡਾਕਟਰਾਂ ਦੀ ਸਲਾਹ ਲਈ ਜਾਵੇ ਅਤੇ ਸਰੀਰਕ ਬੀਮਾਰੀਆਂ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਜਾਨਲੇਵਾ ਸਾਬਿਤ ਹੋ ਸਕਦੀ ਹੈ। ਉਨਾਂ ਕਿਹਾ ਕਿ ਆਯੂਰਵੈਦਿਕਤਾ ਮੁੱਢ ਤੋਂ ਹੀ ਮਨੁੱਖੀ ਜੀਵਾਂ ਦੀ ਭਲਾਈ ਅਤੇ ਸਰੀਰਕ ਰੋਗਾਂ ਨੂੰ ਦੂਰ ਕਰਨ ਲਈ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ। ਇਸ ਕੈਂਪ ਦੌਰਾਨ ਦੌਰਾਨ ਹਾਜਰ ਡਾਕਟਰਾਂ ਦੀ ਟੀਮ ਵੱਲੋਂ ਸਰਵਾਈਕਲ, ਮਾਈਗ੍ਰੇਨ, ਗੋਡਿਆਂ ਦੇ ਦਰਦ, ਡਿਸਕ ਦਰਦ, ਸਿਰ ਦਰਦ ਸਮੇਤ ਵੱਖ ਵੱਖ ਬਿਮਾਰੀਆਂ ਦੇ 120 ਦੇ ਕਰੀਬ ਮਰੀਜਾਂ ਦੇ ਸਰੀਰ ਦੀ ਜਾਂਚ ਕੀਤੀ ਗਈ। ਇਸ ਮੌਕੇ ਰਵਿੰਦਰ ਸਿੰਘ ਬਿੱਲਾ ਸੀਨੀਅਰ ਕਾਂਗਰਸੀ ਆਗੂ, ਸਮਾਜ ਸੇਵੀ ਸੁਖਜਿੰਦਰ ਸਿੰਘ ਸੋਢੀ, ਡਾ. ਬਲਦੇਵ ਸਿੰਘ, ਅਜਮੇਰ ਸਿੰਘ ਲਾਲੀ ਮੋਦਨ, ਜਸਵੰਤ ਕੌਰ ਚੋਪੜਾ, ਰਣਵੀਰ ਸਿੰਘ ਲਾਡੀ, ਹਰਮਨਜੀਤ ਸਿੰਘ ਸੋਨੀ, ਕੁਲਵੰਤ ਸਿੰਘ, ਨਿਰਮਲ ਸਿੰਘ ਸਮੇਤ ਵਾਰਡ ਦੇ ਮੋਹਤਬਰ ਅਤੇ ਮਰੀਜ ਹਾਜਰ ਸਨ।
ਫੋਟੋ ਕੈਪਸ਼ਨ 05 : ਕੁਰਾਲੀ ਦੇ ਸਿੰਘਪੁਰਾ ਰੋਡ ਤੇ ਲਗਾਏ ਕੈਂਪ ਦੌਰਾਨ ਮਰੀਜਾਂ ਦੀ ਜਾਂਚ ਕਰਦੇ ਹੋਏ ਡਾਕਟਰ ਅਤੇ ਨਾਲ ਖੜੇ ਹਨ ਇਲਾਕੇ ਦੇ ਮੋਹਤਬਰ ।