ਪੋਲਟਰੀ ਫਾਰਮਾਂ ਵੱਲੋਂ ਪਿੰਡਾਂ ਵਿਚ ਫੌਗਿੰਗ ਕੀਤੀ ਚਾਲੂ

ਮਾਜਰੀ 24 ਅਗਸਤ – ਬਲਾਕ ਮਾਜਰੀ ਦੇ ਪਿੰਡਾਂ ਤਾਜਪੁਰਾ, ਮੁੰਧੋਂ ਸੰਗਤੀਆਂ, ਅਕਾਲਗੜ, ਸਲੇਮਪੁਰ ਕਲਾਂ ਆਦਿ ਵਿਚ ਪੋਲਟਰੀ ਫਾਰਮਾ ਕਰਕੇ ਫੈਲ ਰਹੇ ਮੱਖੀ ਮਛਰਾਂ ਤੇ ਕਾਬੂ ਪਾਉਣ ਲਈ ਐਸ.ਐਮ.ਓ ਬੂਥਗੜ ਡਾ. ਦਲੇਰ ਸਿੰਘ ਮੁਲਤਾਨੀ ਦੇ ਉਦਮ ਸਦਕੇ ਪੋਲਟਰੀ ਫਾਰਮਾਂ ਵਲੋਂ ਦਿਤੀ ਫੌਗਿੰਗ ਮਸ਼ੀਨ ਪਿੰਡ ਤਾਜਪੁਰਾ ਵਿਚ ਚਾਲੂ ਕਰ ਦਿਤੀ ਗਈ ਹੈ। ਪਿੰਡ ਅਕਾਲਗੜ ਦੀ ਸਰਪੰਚ ਨਰਿੰਦਰ ਕੌਰ ਨੇ ਦੱਸਿਆ ਕਿ ਪਿਛਲੀ ਦਿਨੀਂ ਪੋਲਟਰੀ ਫਾਰਮ ਮਾਲਕਾਂ ਅਤੇ ਸਰਪੰਚਾਂ ਦੀ ਮੀਟਿੰਗ ਵਿਚ ਫੌਗਿੰਗ ਮਸ਼ੀਨ ਖਰੀਦਣ ਦਾ ਫੈਸਲਾ ਲਿਆ ਗਿਆ ਸੀ, ਜਿਸ ਨੂੰ ਪੋਲਟਰੀ ਫਾਰਮ ਮਾਲਕਾਂ ਨੇ ਪੂਰਾ ਕਰ ਦਿਤਾ। ਇਹ ਮਸ਼ੀਨ ਨਾਲ ਅਕਾਲਗੜ, ਤਾਜਪੁਰਾ, ਮੁੰਧਂੋ ਸੰਗਤੀਆਂ, ਸਲੇਮਪੁਰ ਕਲਾਂ ਦੇ ਨਾਲ ਲਗਦੇ ਪਿੰਡਾਂ ਵਿਚ ਲਗਾਤਾਰ ਫੌਗਿੰਗ ਕਰੇਗੀ ਜਿਸ ਨਾਲ ਮਖੀ-ਮਛਰਾਂ ਨਾਲ ਫੈਲ ਰਹੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਵੇਗਾ ਅਤੇ ਲੋਕਾਂ ਦੀ ਲੰਬੇ ਸਮੇਂ ਤੋਂ ਚਲ ਰਹੀ ਸਮੱਸਿਆ ਦਾ ਹਲ ਨਿਕਲ ਜਾਵੇਗਾ। ਇਸ ਮੌਕੇ ਤੇ ਮਿੱਤਲ ਪੋਲਟਰੀ ਫਾਰਮ ਮਾਲਕ ਸੁਭਾਸ਼ ਮਿਤਲ, ਪੰਚਾਇਤ ਸੈਕਟਰੀ ਸੰਦੀਪ ਕੌਰ, ਸਰਪੰਚ ਤਾਜਪੁਰਾ ਗੁਰਬਖਸ਼ ਕੌਰ, ਅਤੇ ਹੋਰ ਪਤਵੰਤੇ ਸਜਣ ਹਾਜ਼ਰ ਸਨ।

Send this to a friend