23 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸਰਬਤ ਦਾ ਭਲਾ ਚੈਰੀਟੇਬਲ ਟਰਸਟ ਅਤੇ ਪਟਿਆਲਾ ਲੀਗਲ ਸਰਵਿਸਜ਼ ਅਥਾਰਿਟੀ ਵਲੋਂ ਪਟਿਆਲਾ ਦੀ ਸੇੰਟ੍ਰਲ ਜੇਲ ਵਿਚ ਇਕ ਮੈਗਾ ਮੈਡੀਕਲ ਕੈੰਪ ਦਾ ਆਯੋਜਿਨ ਕੀਤਾ ਗਿਆ। ਜਿਸ ਦਾ ਉਦਘਾਟਨ ਪਟਿਆਲਾ ਦੇ ਜ਼ਿਲਾ ਤੇ ਸੈਸ਼ਨ ਜਜ ਸ਼੍ਰੀ ਸੰਜੀਵ ਬੇਰੀ ਵਲੋਂ ਕੀਤਾ ਗਿਆ। ਇਸ ਮੌਕੇ ਤੇ ਟਰਸਟ ਵਲੋਂ ਜਨਰਲ ਮੈਡੀਸਨ ਦੇ 2 ਡਾਕਟਰਾਂ ਤੋਂ ਇਲਾਵਾ 2 ਗਾਇਨੋਕਲੋਜਿਸਟ, 2 ਹਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ, 1 ਆਈ ਸਰਜਨ, 1 ਬਚਿਆਂ ਦੀ ਬਿਮਾਰੀ ਦੇ ਮਾਹਿਰ ਤੋਂ ਇਲਾਵਾ ਸ਼ੂਗਰ ਅਤੇ ਚਮੜੀ ਰੋਗ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਬੰਦੀਆਂ ਦਾ ਚੈਕ ਅਪ ਕੀਤਾ, ਇਸ ਮੌਕੇ ਤੇ ਸਾਰੇ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਜ਼ਿਲਾ ਤੇ ਸੈਸ਼ਨ ਜਜ ਸ਼੍ਰੀ ਸੰਜੀਵ ਬੇਰੀ ਵਲੋਂ ਕਿਹਾ ਗਿਆ ਕਿ ਜੇਲ ਵਿਚ ਅਜਿਹੇ ਕੈੰਪ ਭਵਿਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਤੇ ਟਰਸਟ ਦੇ ਮੁਖੀ ਡਾ ਐਸ ਪੀ ਸਿੰਘ ਓਬਰਾਏ ਨੇ ਦਸਿਆ ਕਿ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਜਿਥੇ ਜੇਲ ਦੀ ਭਲਾਈ ਦੇ ਕੰਮਾਂ ਜਿਵੇਂ ਕਿ ਪੀਣ ਲਈ ਸਾਫ ਪਾਣੀ ਦੇ ਆਰ ਓ ਸਿਸਟਮ , ਆਟਾ ਗੁੰਨਣ ਦੀਆਂ ਮਸ਼ੀਨਾਂ, ਕਰੇਚ ਆਦਿ ਪਹਿਲਾਂ ਹੀ ਕਰਵਾਏ ਜਾ ਚੁਕੇ ਹਨ ਅਤੇ ਹੁਣ ਕੈਦੀਆਂ ਦੀ ਸਹੂਲਤ ਲਈ ਮੈਡੀਕਲ ਕੈਮ?ਪ ਲਾਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਅਜਿਹੇ ਕੈੰਪ ਪੰਜਾਬ ਦੀਆਂ ਸਾਰੀਆਂ ਜੇਲਾਂ ਵਿਚ ਲਾਏ ਜਾਣਗੇ। ਡਾ ਓਬਰਾਏ ਨੇ ਦਸਿਆ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵੀ 22 ਅਕਤੂਬਰ ਤੋਂ 3 ਦਿਨਾਂ ਦਾ ਇਕ ਮੈਡੀਕਲ ਕੈੰਪ ਲਾਇਆ ਜਾ ਰਿਹਾ ਹੈ ਜਿਸ ਵਿਚ ਪਟਿਆਲਾ ਤੋਂ 20 ਡਾਕਟਰਾਂ ਦੀ ਟੀਮ ਦੇ ਸਮੇਤ 60 ਮੈਂਬਰਾਂ ਦੀ ਟੀਮ ਪੁਜੇਗੀ। ਉਨ੍ਹਾਂ ਦਸਿਆ ਕਿ ਇਕ ਡੈਂਟਲ ਸੈਂਟਰ ਤੋਂ ਇਲਾਵਾ 3 ਡਾਲਿਸਿਸ ਯੂਨਿਟ ਵੀ ਨਾਂਦੇੜ ਵਿਖੇ ਲਾਏ ਜਾ ਰਹੇ ਹਨ। ਅਜ ਦੇ ਕੈਮ?ਪ ਵਿਚ ਡਾ. ਮਹਿੰਦਰ ਸਿੰਘ, ਡਾ. ਹਰਮਨਜੀਤ ਬੁਟਰ, ਡਾ.ਅਮਰ ਆਜ਼ਾਦ , ਡਾ.ਸੀ ਪੀ ਸਿੰਘ , ਡਾ. ਐਸ ਐਸ ਬੋਪਾਰਾਏ , ਡਾ. ਸ਼ਿਵਾਨੀ , ਡਾ. ਕਰਮਜੀਤ ਕੌਰ, ਡਾ.ਹਰਮੀਤ ਸਿੰਘ ਨੇ ਕੈਦੀਆਂ ਦਾ ਚੈਕ ਅਪ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲੀਗਲ ਸਰਵਿਸਜ਼ ਅਥਾਰਿਟੀ ਦੇ ਇੰਚਾਰਜ ਤੇ ਜਜ ਆਸ਼ੀਸ਼ ਕੁਮਾਰ ਬੰਸਲ ਜੇਲ ਸੁਪਰਡੰਟ ਜਸਪਾਲ ਸਿੰਘ ਹਾਂਸ , ਸਰਬਤ ਦਾ ਭਲਾ ਟਰਸਟ ਦੇ ਹੈਲਥ ਸਲਾਹਕਾਰ ਡਾ.ਦਲਜੀਤ ਸਿੰਘ ਗਿਲ, ਉਤਰੀ ਭਾਰਤ ਦੇ ਪ੍ਰਧਾਨ ਜਸਾ ਸਿੰਘ ਸੰਧੂ, ਕੁਲਦੀਪ ਸਿੰਘ ਗਰੇਵਾਲ ਤੋਂ ਇਲਾਵਾ ਟਰਸਟ ਤੇ ਮੈਂਬਰ ਵੀ ਹਾਜ਼ਿਰ ਸਨ।