ਨਾਭਾ ਸ਼ਹਿਰ ਅੰਦਰ ਅਮਨ ਸ਼ਾਤੀ ਰੱਖਣਾ ਸਾਡੀ ਸਾਰਿਆ ਦੀ ਜ਼ੁੰਮੇਵਾਰੀ : ਐਸ.ਡੀ.ਐਮ. ਨਾਭਾ

ਨਾਭਾ, 23 ਅਗਸਤ (ਕਰਮਜੀਤ ਸੋਮਲ, ਸਿਕੰਦਰ)- ਡੇਰਾ ਸੱਚਾ ਸੋਦਾ ਦੇ ਮੁੱਖੀ ਦੇ ਸਬੰਧ ਵਿੱਚ ਜੋ ਕੇਸ ਸ਼ੈਸਨ ਕੋਰਟ ਵਿੱਚ ਸੁਣਵਾਈ ਅਧੀਨ ਹੈ ਅਤੇ ਫੈਸਲਾ ਹੋਣ ਤੇ ਪੰਜਾਬ ਦੇ ਹਾਲਤਾ ਨੂੰ ਕਾਬੂ ਰੱਖਣ ਲਈ ਨਾਭਾ ਵਿਖੇ ਐਸ.ਡੀ.ਐਮ ਨਾਭਾ ਜਸ਼ਨਪ੍ਰੀਤ ਕੌਰ ਗਿੱਲ ਦੀ ਅਗਵਾਈ ਵਿੱਚ ਅਤੇ ਡੀ.ਐਸ.ਪੀ ਨਾਭਾ ਅਤੇ ਸਮੂਹ ਪੁਲਿਸ ਪਾਰਟੀ ਨਾਲ ਨਾਭਾ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਜਨਤਾ ਵਿੱਚ ਇਸ ਸਬੰਧੀ ਜੋ ਪੰਜਾਬ ਦੇ ਹਾਲਾਤ ਬਿਗੜਨ ਸਬੰਧੀ ਸੰਕੇ ਪਾਏ ਜਾ ਰਹੇ ਹਨ ਉਨ੍ਹਾਂ ਲਈ ਜਨਤਾ ਨੂੰ ਜਾਗਰੂਕ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ। ਇਸ ਸਮੇਂ ਪ੍ਰੈਸ ਨਾਲ ਗੱਲ ਬਾਤ ਕਰਦਿਆ ਐਸ.ਡੀ.ਐਮ ਨਾਭਾ ਨੇ ਕਿਹਾ ਕਿ ਜਿੱਥੇ ਪ੍ਰਸ਼ਾਸਨ ਦਾ ਇਸ ਸਬੰਧੀ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਦੀ ਜੁੰਮੇਵਾਰੀ ਬਣਦੀ ਹੈ ਉਥੇ ਸਾਡੇ ਸਾਰੇ ਨਾਭਾ ਨਿਵਾਸੀਆਂ ਦੀ ਵੀ ਇਹ ਜੁੰਮੇਵਾਰੀ ਬਣਦੀ ਹੈ ਕਿ ਕੋਈ ਨਾਭਾ ਅੰਦਰ ਕੋਈ ਮਾੜੀ ਘਟਨਾ ਨਾ ਵਾਪਰ ਸਕੇ ਅਤੇ ਕਿਸੇ ਨੂੰ ਵੀ ਇਸ ਗੱਲ ਤੋਂ ਸੰਕਿਆ ਵਿੱਚ ਪੈਕੇ ਡਰਨ ਦੀ ਲੋੜ ਨਹੀ।

Send this to a friend