ਜਲੰਧਰ, 30 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਕੂਲ ਸਿਖਿਆ ਵਿਭਾਗ ਵਲੋਂ ਦੋਆਬਾ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਕਰਵਾਏ ਜਾ ਰਹੇ 59ਵੀਆਂ ਪੰਜਾਬ ਸਕੂਲ ਖੇਡਾਂ ਦੇ ਲੜਕੀਆਂ ਦੇ ਅੰਡਰ 19 ਸਾਲ ਹਾਕੀ ਮੁਕਾਬਲੇ ਦੇ ਵਿੱਚੋਂ ਅੱਜ ਨਹਿਰੂ ਗਾਰਡਨ ਹਾਕੀ ਅਕੈਡਮੀ, ਕੈਰੋ ਵਿੰਗ ਸਮੇਤ 8 ਟੀਮਾਂ ਨੇ ਕੁਆਟਰ ਫਾਈਨਲ ਦੇ ਵਿੱਚ ਥਾਂ ਪੱਕੀ ਕੀਤਾ ਹੈ।

ਇਸ ਮੌਕੇ ਤੇ ਟੀਮਾਂ ਨੂੰ ਅਸ਼ੀਰਵਾਦ ਦੇਣ ਲਈ ਜਿਲ੍ਹਾ ਜਲੰਧਰ ਜੂਡੋ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਸ਼ਿਵਚਰਨ ਜੀ ਪੁੱਜੇ ਤੇ ਉਹਨਾਂ ਦੇ ਨਾਲ ਪ੍ਰਿੰਸੀਪਲ ਬਲਰਾਜ ਕੌਰ , ਪ੍ਰਿੰਸੀਪਲ ਮਹਿੰਦਰ ਪਾਲ ਵਿਰਦੀ, ਪ੍ਰਿੰਸੀਪਲ ਪਰਮਿੰਦਰ ਸਿੰਘ, ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ, ਏ.ਈ.À ਗੁਰਿੰਦਰ ਸੰਘਾਂ ਤੇ ਸਾਈ ਹਾਕੀ ਕੋਚ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਅੱਜ ਦੇ ਖੇਡ ਨਤੀਜ਼ਿਆਂ ਦੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਬਹਾਦਰ ਸਿੰਘ ਸੰਧੂ ਤੇ ਹਰਿੰਦਰ ਸਿੰਘ ਸੰਘਾਂ ਨੇ ਦੱਸਿਆ ਕਿ ਪਹਿਲੇ ਮੈਚ ਦੇ ਵਿੱਚੋਂ ਬਰਨਾਲਾ ਨੇ ਹੁਸ਼ਿਆਰਪੁਰ ਨੂੰ 2-0 ਨਾਲ, ਨਹਿਰੂ ਗਾਰਡਨ ਨੇ ਅ੍ਰਮਿਤਸਰ ਨੂੰ 5-0 ਨਾਲ, ਬਾਦਲ ਵਿੰਗ ਨੇ ਤਰਨਤਾਰਨ ਨੂੰ 5-4 ਨਾਲ ਤੇ ਕੈਰੋ ਵਿੰਗ ਨੇ ਸੰਗਰੂਰ ਨੂੰ 7-0 ਨਾਲ ਹਰਾਕੇ ਅਗਲੇ ਦੌਰ ਦੇ ਵਿੱਚ ਪ੍ਰਵੇਸ਼ ਕੀਤਾ। ਅੱਜ 31 ਅਕਤੂਬਰ ਨੂੰ ਸਵੇਰੇ ਪਹਿਲਾ ਕੁਆਟਰ ਫਾਈਨਲ ਸਾਈ ਬਾਦਲ ਬਨਾਮ ਸੰਗਰੂਰ, ਬਰਨਾਲਾ ਬਨਾਮ ਅ੍ਰਮਿਤਸਰ, ਨਹਿਰੂ ਗਾਰਡਨ ਹਾਕੀ ਅਕੈਡਮੀ ਬਨਾਮ ਹੁਸ਼ਿਆਰਪੁਰ ਤੇ ਕੈਰੋਂ ਵਿੰਗ ਬਨਾਮ ਤਰਨਤਾਰਨ ਦੀ ਹੋਵੇਗਾ ਤੇ ਸ਼ਾਮ ਨੂੰ ਸੁਪਰਲੀਗ ਦੇ ਮੁਕਾਬਲੇ ਕਰਵਾਏ ਜਾਣਗੇ। ਅੱਜ ਇਸ ਮੌਕੇ ਤੇ ਏ.ਈ.À ਅ੍ਰਮਿਤਸਰ ਕੁਲਜਿੰਦਰ ਸਿੰਘ ਮੱਲੀ, ਸਲਵਿੰਦਰ ਸਿੰਘ, ਅਮਰਜੀਤ ਸਿੰਘ, ਤਰਸੇਮ ਸਿੰਘ, ਅਮਰਿੰਦਰ ਪ੍ਰਿੰਸ, ਦਿਨੇਸ਼ ਕੁਮਾਰ ਤੇ ਪਵਨ ਕੁਮਾਰ ਮੁੱਖ ਅਧਿਆਪਕ, ਮਨਪ੍ਰੀਤ ਸਿੰਘ ਲਸ਼ਕਰੀ ਰਾਮ, ਗੁਰਦੀਪ ਸਿੰਘ, ਗੁਰਚਰਨ ਸਿੰਘ, ਹਰਵਿੰਦਰ ਕੌਰ, ਕੁਲਵਿੰਦਰ ਕੌਰ, ਰੇਸ਼ਮ ਕੌਰ, ਜਸਵਿੰਦਰ ਕੌਰ, ਜੇ.ਪੀ ਸਿੰਘ, ਵੀਰੇਦਰ ਸਿੰਘ ਹਰਮੇਸ਼ ਲਾਲ ਸਟੇਟ ਐਵਾਰਡੀ ਤੇ ਹੋਰ ਹਾਜਿਰ ਸਨ।