ਮੁੰਬਈ, 30 ਅਕਤੂਬਰ (ਵਿਸ਼ਵ ਵਾਰਤਾ)- ਬਾਲੀਵੁੱਡ ਕਪਲ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਮਿਲ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਹੈ। ਹਾਲ ਹੀ ਜੇਮਸ ਬਾਂਡ ਸੀਰੀਜ਼ ਨੂੰ ਲੈ ਕੇ ਸੁਰਖੀਆਂ ਵਿਚ ਰਹੇ ਐਸ਼, ਅਭਿਸ਼ੇਕ ਨੂੰ ਇਕ ਵਿਗਿਆਪਨ ਤੋਂ 30 ਮਿਲੇ ਹਨ। ਸੂਤਰਾਂ ਅਨੁਸਾਰ ਐਸ਼ ਅਤੇ ਅਭਿਸ਼ੇਕ ਨੂੰ ਇਕ ਬਰਤਨ ਬ੍ਰਾਂਡ ਨੇ ਐਡ ਆਫ਼ਰ ਕੀਤਾ, ਜਿਸ ਲਈ ਉਨ੍ਹਾਂ ਨੂੰ ਕਰੀਬ 30 ਕਰੋੜ ਰੁਪਏ ਦੀ ਮੰਗ ਕੀਤੀ। ਕੰਪਨੀ ਨੇ ਬਿਨਾਂ ਕਿਸੇ ਹਿਚਕਿਚਾਹਟ ਤੋਂ ਇਹ ਰਕਮ ਅਦਾ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਐਡ ਦੌੜ ਵਿਚ ਇਕੱਲੇ ਐਸ਼ਵਰਿਆ ਅਤੇ ਅਭਿਸ਼ੇਕ ਹੀ ਸ਼ਾਮਲ ਨਹੀਂ ਸਨ, ਬਲਕਿ ਸੈਫ ਅਲੀ ਖ਼ਾਨ, ਕਰੀਨਾ ਕਪੂਰ ਅਤੇ ਅਕਸ਼ੈ ਕੁਮਾਰ, ਟਵਿੰਕਲ ਖੰਨਾ ਵੀ ਸ਼ਾਮਲ ਸਨ। ਪ੍ਰੰਤੂ ਮੌਕਾ ਐਸ਼, ਅਭਿਸ਼ੇਕ ਦੇ ਹੱਥ ਲੱਗਾ।