ਵਿਸ਼ਵ ਮਧੂ ਮੱਖੀ ਦਿਵਸ ਮਨਾਇਆ

ਕੁਰਾਲੀ, 22 ਅਗਸਤ – ਨੇੜਲੇ ਪਿੰਡ ਸੁਹਾਲੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ ਡਿਪਟੀ ਡਾਇਰੈਕਟਰ ਡਾ. ਯਸ਼ਵੰਤ ਸਿੰਘ ਦੀ ਅਗਵਾਈ ਹੇਠ ਵਿਸ਼ਵ ਮਧੂ ਮੱਖੀ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਵਿੱਚ 35 ਕਿਸਾਨਾਂ ਨੇ ਭਾਗ ਲਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਡਾਇਰੈਕਟਰ ਡਾ. ਯਸ਼ਵੰਤ ਸਿੰਘ ਨੇ ਕੇ.ਵੀ.ਕੇ ਦੀਆਂ ਗਤੀਵਿਧੀਆਂ ਉੱਤੇ ਚਾਨਣਾ ਪਾਇਆ। ਉਨਾਂ ਕਿਸਾਨਾਂ ਨੂੰ ਮਧੂ-ਮੱਖੀਆਂ ਅਤੇ ਸ਼ਹਿਦ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ। ਇਸ ਮੌਕੇ ਤੇ ਪ੍ਰੋਗਰਾਮ ਸੰਚਾਲਕ ਡਾ. ਹਰਮੀਤ ਕੌਰ ਨੇ ਕਿਸਾਨਾਂ ਨੂੰ ਮਧੂ-ਮੱਖੀ ਪਾਲਣ ਦੇ ਢੰਗ ਤਰੀਕਿਆਂ, ਇਨਾਂ ਤੋਂ ਮਿਲਣ ਵਾਲੇ ਪਦਾਰਥ ਅਤੇ ਸੇਵਾਵਾਂ, ਇਨਾਂ ਨੂੰ ਖੇਤੀ ਜ਼ਹਿਰ ਅਤੇ ਦੁਸ਼ਮਣ ਜੀਵਾਂ ਤੋਂ ਬਚਾਉਣ ਸੰਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਰੋਜ਼ਮਰਾ ਦੀ ਜਿੰਦਗੀ ਦੇ ਖਰਚਿਆਂ ਦੀ ਪੂਰਤੀ ਲਈ ਮਧੂ ਮੱਖੀ ਪਾਲਣ ਇੱਕ ਵਧੀਆ ਸਹਾਇਕ ਧੰਦਾ ਹੈ। ਡਾ. ਰਣਧੀਰ ਸਿੰਘ ਨੇ ਕਿਸਾਨਾਂ ਨੂੰ ਇਹ ਕਿੱਤਾ ਅਪਣਾ ਕਿ ਵਧੇਰੇ ਮੁਨਾਫਾ ਕਮਾਉਣ ਲਈ ਉਤਸ਼ਾਹਿਤ ਕੀਤਾ। ਅੰਤ ਵਿੱਚ ਡਿਪਟੀ ਡਾਇਰੈਕਟਰ ਨੇ ਕਿਸਾਨਾਂ ਨੂੰ ਕੇ.ਵੀ.ਕੇ. ਨਾਲ ਜੁੜਨ ਅਤੇ ਮਧੂ-ਮੱਖੀ ਪਾਲਣ ਦੇ ਧੰਦੇ ਨੂੰ ਅਪਣਾ ਕੇ ਹੋਰ ਪ੍ਰਫੁੱਲਿਤ ਕਰਨ ਦੀ ਅਪੀਲ ਕੀਤੀ।

Send this to a friend