ਮੀਡੀਆ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵੱਲੋਂ ਭਾਖੜਾ ਪੁਲ ’ਤੇ ਲਗਾਇਆ ਨਲਕਾ ਲੋਕ ਅਰਪਣ

ਭਾਖੜਾ ਨੇ ਲਗਾਏ ਗਏ ਨਲਕੇ ਦਾ ਪਾਣੀ ਹੈ ਰੋਗ ਰਹਿਤ : ਡਾ. ਹਰਸ਼ਿੰਦਰ ਕੌਰ

ਪਟਿਆਲਾ, 22 ਅਗਸਤ- ‘‘ਭਾਖੜਾ ਨੇੜੇ ਨਲਕੇ ਨਾਲ ਨਿਕਲਣ ਵਾਲਾ ਪਾਣੀ ਕੀਮਤੀ ਹੁੰਦਾ ਹੈ ਜੋ ਕਈ ਸਾਰੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ ਤੇ ਸਿਹਤ ਨੂੰ ਵੀ ਤੰਦਰੁਸਤ ਰੱਖਦਾ ਹੈ, ਇਸ ਦੇ ਉਲਟ ਬਠਿੰਡਾ ਮਾਨਸਾ ਇਲਾਕੇ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਜਿਸ ਤੋਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੈ’’ ਇਨ੍ਹਾਂ ਵਿਚਾਰ ਉੱਘੇ ਕਾਲਮ ਨਵੀਸ਼ ਅਤੇ ਲੇਖਕਾ ਡਾਕਟਰ ਹਰਸ਼ਿੰਦਰ ਕੌਰ ਨੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਅੱਜ ਸਿੱਧੂਵਾਲ ਵਿਚ ਪਾਣੀਆਂ ਪ੍ਰਤੀ ਕਰਾਏ ਸੈਮੀਨਾਰ ਵਿਚ ਬੋਲਦਿਆਂ ਪ੍ਰਗਟ ਕੀਤੇ। ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿੱਤ ਨੇ ਕੁੱਝ ਜ਼ਰੂਰੀ ਕਾਰਨਾਂ ਕਰਕੇ ਸੈਮੀਨਾਰ ਵਿਚ ਹਾਜ਼ਰ ਨਾ ਹੋਕੇ ਆਪਣਾ ਸੰਦੇਸ਼ ਦਿੱਤਾ ਕਿ ਮੀਡੀਆ ਵੈਲਫੇਅਰ ਜੋ ਵੀ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਉਹ ਸਹੀ ਹੈ ਉਸ ਦੇ ਅਸੀਂ ਨਾਲ ਹਾਂ ਉਨ੍ਹਾਂ ਨੂੰ ਇਹ ਕੰਮ ਜਾਰੀ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਂਦ ਵਿਚ ਆਈ ਮੀਡੀਆ ਵੈਲਫੇਅਰ ਐਸੋਸੀਏਸ਼ਨ ਦੀ ਰਹਿਨੁਮਾਈ ਵਿਚ ਸਿੱਧੂਵਾਲ ਪਿੰਡ ਕੋਲ ਭਾਖੜਾ ਦੇ ਪੁਲ ਤੇ ਨਲਕਾ ਲਗਾਉਣ ਦਾ ਕੰਮ ਕੀਤਾ ਹੈ, ਜਿਸ ਲਈ ਸਹਿਯੋਗ ਮਿਲਕਫੈ¤ਡ ਦੇ ਸਾਬਕਾ ਜਨਰਲ ਮੈਨੇਜਰ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੇ ਕੀਤਾ ਹੈ। ਇਸ ਕਰਕੇ ਅੱਜ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਵੇਲੇ ਨਲਕੇ ਦਾ ਰਸਮੀ ਉਦਘਾਟਨ ਡਾ. ਹਰਸ਼ਿੰਦਰ ਕੌਰ ਤੋਂ ਕਰਵਾ ਕੇ ਉਹ ਆਮ ਲੋਕਾਂ ਦੇ ਅਰਪਣ ਕਰ ਦਿੱਤਾ। ਇਸ ਵੇਲੇ ਸਿੱਧੂਵਾਲ ਵਿਚ ਹੋਏ ਪਾਣੀਆਂ ਤੇ ਸੈਮੀਨਾਰ ਵਿਚ ਬੋਲਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਭਾਖੜਾ ਦੇ ਪੁਲ ਤੇ ਨਲਕਾ ਲਾ ਕੇ ਕੀਤਾ ਹੈ ਇਹ ਮੀਡੀਆ ਵੱਲੋਂ ਨਵੀਂ ਪਿਰਤ ਪਾਈ ਗਈ ਹੈ। ਇੱਥੇ ਬੋਲਦਿਆਂ ਬਲਵਿੰਦਰ ਸਿੰਘ ਜਾਤੀਵਾਲ ਨੇ ਕਿਹਾ ਕਿ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਰਵਾਇਤ ਤੋਂ ਉੱਪਰ ਉੱਠ ਕੇ ਨਲਕਾ ਲਾਉਣ ਦਾ ਕੰਮ ਕਰਕੇ ਨਵੇਕਲਾ ਕੰਮ ਕੀਤਾ ਹੈ। ਇਸ ਵੇਲੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮ ਕਰਨ ਲਈ ਐਸੋਸੀਏਸ਼ਨ ਹਮੇਸ਼ਾ ਤਤਪਰ ਰਹੇਗੀ, ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਕੰਮ ਕਰੇਗੀ। ਜਿਸ ਲਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਜਾਵੇਗੀ। ਇਸ ਵੇਲੇ ਇਰਵਿੰਦਰ ਸਿੰਘ ਨੇ ਸਟੇਜ ਦਾ ਕੰਮ ਸੰਭਾਲਿਆ। ਇਸ ਮੌਕੇ ਮਨਦੀਪ ਸਿੰਘ ਜੋਸਨ, ਬਲਿੰਦਰ ਸਿੰਘ, ਗੁਰਮੁਖ ਰੁਪਾਣਾ, ਸਨੀ ਸਨ ਪੰਜਾਬ, ਚਰਨਜੀਤ ਸਿੰਘ ਕੋਹਲੀ, ਇੰਦਰਪਾਲ ਸਿੰਘ, ਲਾਲੀ ਫਾਸਟਵੇਅ, ਹਰਿੰਦਰ ਸਿੰਘ ਸੇਠੀ, ਸੁਦਰਸ਼ਨ ਮਿੱਤਲ, ਪੀਐਸ ਗਰੇਵਾਲ, ਪਰਮਿੰਦਰ ਸਿੰਘ ਟਿਵਾਣਾ , ਸਰਪੰਚ ਕਰਮਜੀਤ ਸਿੰਘ ਸਿੱਧੂਵਾਲ, ਸਰਪੰਚ ਹਮੀਰ ਸਿੰਘ ਉ¤ਚਾ ਗਾਓਂ ਆਦਿ ਵੀ ਹਾਜ਼ਰ ਸਨ। ਸੈਮੀਨਾਰ ਤੋਂ ਬਾਅਦ ਭਾਖੜਾ ਦੇ ਪੁਲ ਤੇ ਲਗਾਏ ਨਲਕੇ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ।

Send this to a friend