ਜੋਗਾ 22 ਅਗਸਤ (ਬਲਜੀਤ ਸ਼ਰਮਾ)- ਅਜ਼ਾਦੀ ਘੁਲਾਟੀਏ, ਉ¤ਘੇ ਦੇਸ਼ ਭਗਤ, ਮਜਾਰਾ ਲਹਿਰ ਦੇ ਬਾਨੀ ਸਾਬਕਾ ਵਿਧਾਇਕ ਕਾਮਰੇਡ ਜੰਗੀਰ ਸਿੰਘ ਜੋਗਾ ਦੀ 15ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਜੋਗਾ ਵਿਖੇ ਬਜ਼ੁਰਗ ਆਗੂ ਕਾਮਰੇਡ ਬੂਟਾ ਸਿੰਘ ਅਤੇ ਸਾਬਕਾ ਸੰਮਤੀ ਮੈਂਬਰ ਸੁਖਦੇਵ ਰਿਖੀ ਦੇ ਪ੍ਰਧਾਨਗੀ ਮੰਡਲ ਹੇਠ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਗਈ। ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਜੋਗਾ ਦੇ ਸਾਥੀ ਕਾਮਰੇਡ ਬੂਟਾ ਸਿੰਘ ਅਤੇ ਸਾਥੀਆਂ ਵੱਲੋਂ ਨਿਭਾਈ ਗਈ ਅਤੇ ਝੰਡਾ ਰਸਮ ਮੌਕੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਅਕਾਸ਼ ਗੂੰਜ ਰਿਹਾ ਸੀ। ਬਰਸੀ ਮੌਕੇ ਜੀ ਆਇਆ ਨਗਰ ਪੰਚਾਇਤ ਜੋਗਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਜੋਗਾ ਨੇ ਕੀਤਾ ਅਤੇ ਸਵਾਗਤੀ ਭਾਸ਼ਣ ਕਾਮਰੇਡ ਬੂਟਾ ਸਿੰਘ ਵੱਲੋਂ ਕੀਤਾ ਗਿਆ। ਬਰਸੀ ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਦੇ ਖਜਾਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਵੱਡੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਵੱਡੇ ਕੱਦ ਦੇ ਮਹਾਨ ਆਗੂ ਕਾਮਰੇਡ ਜੰਗੀਰ ਜੋਗਾ ਵਰਗੇ ਸ਼ਹੀਦਾਂ ਦੀ ਸੋਚ ਨੂੰ ਬਚਾਉਣਾ ਸਮਾਂ ਮੰਗ ਕਰ ਰਿਹਾ ਹੈ, ਕਿਉਂਕਿ ਦੇਸ਼ ਵਿੱਚ ਫਿਰਕੂ ਤਾਕਤਾਂ ਲਗਾਤਾਰ ਦੇਸ਼ ਦੇ ਸ਼ਹੀਦਾਂ ਅਤੇ ਇਤਿਹਾਸ਼ ਨੂੰ ਪਲਟਾ ਦੇਣ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਜਾਣਕਾਰੀ ਦੇਣ ਲਈ ਨਵੀਂ ਪੀੜੀ ਨੂੰ ਸ਼ਹੀਦਾਂ ਦੇ ਇਤਿਹਾਸ਼ ਨਾਲ ਜੋੜਨ ਲਈ ਉਹਨਾਂ ਦੀਆਂ ਯਾਦਾਂ ਅਤੇ ਬਰਸੀਆਂ ਮਨਾਉਣ ਅਤੇ ਦੇਸ਼ ਲਈ ਕੁਰਬਾਨੀਆਂ ਕਰਨ ਸ਼ਹੀਦਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਤੇ ਜੋਰ ਦਿੱਤਾ ਜਾਵੇਗਾ।ਇਸ ਸਮੇਂ ਸੀ.ਪੀ.ਆਈ. ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਾਮਰੇਡ ਜੋਗਾ ਨੂੰ ਸਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਫਿਰਕਾਪ੍ਰਸ਼ਤ ਅਤੇ ਰਾਸ਼ਟਰਵਾਦ ਦੇ ਨਾਰੇ ਹੇਠ ਸੰਘ ਪਰਿਵਾਰ ਵੱਲੋਂ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਏਟਕ ਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਵੱਲੋਂ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਹਾਨ ਸ਼ਹੀਦਾਂ ਦੇ ਕਾਰਨ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਮਾਗਮ ਦੌਰਾਨ ਨਗਰ ਪੰਚਾਇਤ ਜੋਗਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਜੋਗਾ ਦੀ ਅਗਵਾਈ ਵਿੱਚ ਜੋਗੇ ਦੇ ਵਿਕਾਸ ਲਈ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਨੂੰ ਖਜਾਨਾ ਮੰਤਰੀ ਵੱਲੋਂ ਪ੍ਰਵਾਨ ਕਰਦਿਆਂ 20 ਲੱਖ ਰੁਪਏ ਜੋਗੇ ਦੇ ਵਿਕਾਸ ਲਈ ਅਤੇ ਸਰਕਾਰੀ ਸਕੂਲ ਕਾਮਰੇਡ ਜੰਗੀਰ ਸਿੰਘ ਜੋਗਾ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਗਿਆ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਾਮਰੇਡ ਜੋਗਾ ਨੂੰ ਸਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਡਾ. ਕੁਲਦੀਪ ਦੀਪ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨੀ ਸੰਕਟ ਦੇ ਅਧਾਰ ਤੇ ਖੁਦਕੁਸ਼ੀਆਂ ਦੇ ਮੋੜ ਤੇ ਨਾਟਕ ਪੇਸ਼ ਕਰਕੇ ਸਮਾਗਮ ਦੌਰਾਨ ਹਾਜ਼ਰੀਨ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ। ਲੋਕ ਗਾਇਕ ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਅਤੇ ਇਨਕਲਾਬੀ ਬੋਲੀਆਂ ਨਾਲ ਸ਼ੋਤਿਆਂ ਨੂੰ ਕੀਲ ਕੇ ਰੱਖਿਆ ਗਿਆ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਟੀ, ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਘੁੰਮਣ, ਸੀਤਾ ਰਾਮ ਗੋਬਿੰਦਪੁਰਾ, ਨਿਹਾਲ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ ਸੀ.ਪੀ.ਆਈ. ਆਗੂ, ਮੇਘਾ ਸਿੰਘ ਪ੍ਰਧਾਨ ਨਗਰ ਪੰਚਾਇਤ ਜੋਗਾ, ਬਲਕਰਨ ਸਿੰਘ ਬਰਾੜ ਸੀ.ਪੀ.ਆਈ. ਬਠਿੰਡਾ ਨੇ ਸਰਧਾਂਜਲੀਆਂ ਭੇਟ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਰਜਿੰਦਰ ਸਿੰਘ ਮਿੰਟੂ, ਜਥੇਦਾਰ ਮਲਕੀਤ ਸਿੰਘ, ਦਰਸ਼ਨ ਸਿੰਘ ਮੂਲੇਵਾਲੀਆ, ਮਲਕੀਤ ਸਿੰਘ ਫੌਜੀ, ਗੁਰਮੇਲ ਕੌਰ, ਜਸਪਾਲ ਕੌਰ, ਬਲਜੀਤ ਕੌਰ, ਸਾਰੇ ਐਮ.ਸੀ. ਨਗਰ ਪੰਚਾਇਤ ਜੋਗਾ, ਹਰਮੇਸ਼ ਖਿਆਲਾ, ਬਲਦੇਵ ਸਿੰਘ ਰੜ੍ਹ, ਦੋਵੇਂ ਸਰਪੰਚ, ਪ੍ਰਕਾਸ਼ ਸਿੰਘ ਮਾਖਾ, ਬਿਟੂ ਭੁਪਾਲ, ਮਨਜੀਤ ਕੌਰ ਗਾਮੀਵਾਲਾ, ਭੁਪਿੰਦਰ ਸਿੰਘ ਭਾਈਦੇਸਾ, ਹਰਪਾਲ ਸਿੰਘ ਪਾਲੀ, ਸਾਬਕਾ ਕੌਸਲਰ, ਨੰਦੀ ਸ਼ਰਮਾ ਮਾਨਸਾ, ਲਖਵਿੰਦਰ ਸਿੰਘ ਲਖਨਪਾਲ ਕਾਂਗਰਸੀ ਆਗੂ, ਭਜਨ ਸਿੰਘ ਜੋਗਾ ਆਦਿ ਆਗੂ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਕ੍ਰਿਸ਼ਨ ਚੌਹਾਨ ਵੱਲੋਂ ਬਾਖੂਬੀ ਨਿਭਾਈ ਗਈ।