ਪੰਜਾਬ ਵਿੱਚ ਖੁਦਕੁਸ਼ੀਆਂ ਵਧਣ ਦਾ ਕਾਰਨ ਸੂਬਾ ਸਰਕਾਰ ਵੱਲੋਂ ਚੋਣ ਵਾਅਦਿਆਂ ਤੋਂ ਮੁਕਰਨਾ : ਸੁਖਾਪਲ ਖਹਿਰਾ

ਤਲਵੰਡੀ ਸਾਬੋ, 22 ਅਗਸਤ (ਰਾਮ ਰੇਸ਼ਮ ਨਥੇਹਾ)- ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਵਿੱਚ ਕਿਸਾਨਾਂ ਦਾ ਕਰਜਾ ਮੁਆਫੀ ਤੋਂ ਮੁੱਕਰ ਜਾਣਾ ਹੀ ਖੁਸਕੁਸ਼ੀਆਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਹੀ ਸਭ ਤੋਂ ਵੱਡਾ ਕਾਰਨ ਹੈ ਜਿਸਦੀ ਜਿੰਮੇਵਾਰ ਕਾਂਗਰਸ ਦੀ ਕੈਪਟਨ ਸਰਕਾਰ ਹੈ ਜੋ ਆਪਣੇ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀ ਦੇ ਰਾਹ ਧਕੇਲ ਰਹੀ ਹੈ। ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਉਪਰੰਤ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਨਿਰਭੈ ਸਿੰਘ ਦੀ ਵਿਧਵਾ ਨੌਜਵਾਨ ਪਤਨੀ ਪਰਮਜੀਤ ਕੌਰ ਦੀ ਸਾਰ ਲੈਣ ਸਮੇਂ ਪ੍ਰੈਸ ਕਾਨਫਰੰਸ ਕਰਦਿਆਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਾਪਾਲ ਸਿੰਘ ਖਹਿਰਾ ਨੇ ਕੀਤਾ। ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਜਗਦੇਵ ਸਿੰਘ ਕਮਾਲੂ ਅਤੇ ਸਮੁੱਚੀ ਟੀਮ ਨਾਲ ਪਹੁੰਚੇ ਸ. ਖਹਿਰਾ ਨੇ ਦੱਸਿਆ ਕਿ ਆਮ ਅਦਾਮੀ ਪਾਰਟੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਗੈਰਤਮੰਦ ਲੋਕਾਂ ਨੇ ਸਾਨੂੰ ਰਾਸ਼ੀ ਭੇਜੀ ਹੈ ਜਿਸ ਤਹਿਤ ਅਸੀਂ ਪਾਰਟੀ ਵੱਲੋਂ ’ਪੀੜਿਤ ਕਿਸਾਨ ਖੇਤ ਮਜਦੂਰ ਬਚਾਉ ਮੁਹਿੰਮ’ ਤਹਿਤ ਪੀੜਿਤਾਂ ਨੂੰ 50-50 ਹਜਾਰ ਦੀ ਰਾਸ਼ੀ ਦੇ ਰਹੇ ਹਾਂ ਅਤੇ ਇਹਨਾਂ ਪਰਿਵਾਰਾਂ ਨੂੰ ਉਕਤ ਰਾਸ਼ੀ ਕੱਲ ਨੂੰ ਬਠਿੰਡਾ ਵਿਖੇ ਇੱਕ ਸਾਦੇ ਸਮਾਗਮ ਵਿੱਚ ਤਕਸੀਮ ਕੀਤੀ ਜਾਵੇਗੀ। ਇਸ ਮੌਕੇ ਖੁਦਕੁਸ਼ੀ ਕਰ ਚੁੱਕੇ ਨਿਰਭੈ ਸਿੰਘ ਦੀ ਵਿਧਵਾ ਪਰਮਜੀਤ ਕੌਰ ਨੇ ਕਿਹਾ ਸਰਕਾਰ ਨੇ ਅਜੇ ਤੱਕ ਕੁੱਝ ਨਹੀਂ ਕੀਤਾ ਤੇ ਉਨ੍ਹਾਂ ਸਰਕਾਰ ਤੋਂ ਸਹਾਇਤਾ ਕਰਨ ਤੇ ਕਰਜਾ ਮਾਫ ਕਰਨ ਦੀ ਮੰਗ ਕੀਤੀ। ਹੋਰਨਾਂ ਤੋਂ ਇਲਾਵਾ ਐਡਵੋਕੇਟ ਸਤਿੰਦਰ ਸਿੰਘ ਸਿੱਧੂ, ਜੈਲਦਾਰ ਜਸਵਿੰਦਰ ਸਿੰਘ, ਉਦੈਵੀਰ ਸਿੰਘ, ਜੈਲਦਾਰ ਜਗਸੀਰ ਸਿੰਘ, ਰੇਸ਼ਮ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਸਿੰਘ ਮਾਨ ਆਦਿ ਨਾਲ ਸਨ।

Send this to a friend