ਉਸਾਰੀ ਦੇ ਕੰਮਾਂ ਨਾਲ ਸਬੰਧਤ ਮਜਦੂਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਕੈਪ

ਮਾਨਸਾ, 21 ਅਗਸਤ (ਸ਼ਾਮ ਲਾਲ)- ਗੁਰੂਦੁਆਰਾ ਸਾਹਿਬ ਪਿੰਡ ਧਰਮਪੁਰਾ (ਮਾਨਸਾ) ਵਿਖੇ ਉਸਾਰੀ ਦੇ ਕੰਮਾਂ ਨਾਲ ਸਬੰਧਤ ਮਜਦੂਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਪਿੰਡ ਦੇ ਵਿਅਕਤੀਆਂ ਨੂੰ ਜਾਗਰੂਕ ਕਰਨ ਲਈ ਮਾਨਯੋਗ ਜਿਲ੍ਹਾ ਅਤੇ ਸੈ ਜੱਜ ਸ੍ਰੀ ਸੁਖਵਿੰਦਰ ਕੋਰ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਜੀਆਂ ਦੀਆਂ ਹਦਾਇਤਾ ਅਨੁਸਾਰ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਮਿਸ. ਸੁ ਦੇਵੀ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਸਨ। ਇਸ ਸੈਮੀਨਾਰ ਵਿਚ ਸ੍ਰੀਮਤੀ ਰੇਖਾ ਸਿੰਗਲਾ ਵਕੀਲ ਜੀ ਨੇ ਹਾਜਰ ਲੋਕਾਂ ਨੂੰ ਦੱਸਿਆ ਕਿ ਉਸਾਰੀ ਨਾਲ ਸਬੰਧਤ ਕਾਮੇ ਜਿਵੇਂ ਕਿ ਰਾਜ ਮਿਸਤਰੀ, ਕਾਰਪੇਟਰ, ਵੈਲਡਰ, ਇਲੈਕਟ੍ਰੀਸ਼ਨ, ਟੈਕਨੀਸੀਅਨ, ਪੇਟਰ, ਸੁਪਰਵਾਈਜਰ ਅਤੇ ਮਜਦੂਰ ਜਿਨ੍ਹਾਂ ਦੀ ਉਮਰ 18 ਤੋ 60 ਸਾਲ ਤੱਕ ਹੈ ਅਤੇ ਜਿਨ੍ਹਾਂ ਦੇ ਪਾਸ 90 ਦਿਨ ਕੰਮਕਾਜ ਕਰਨ ਦਾ ਤਜਰਬਾ ਹੈ, ਆਪਣੀ ਰਜਿਸਟਰੇਸਨ ਸਹਾਇਕ ਲੇਬਰ ਕਮਿਸਨਰ ਅਤੇ ਲੇਬਰ ਇੰਨਸਪੇਕਟਰ ਪਾਸ ਕਰਵਾ ਸਕਦੇ ਹਨ। ਇਸ ਰਜਿਸਟ੍ਰੇਸਨ ਤੋ ਬਾਅਦ ਉਸਾਰੀ ਨਾਲ ਸਬੰਧਤ ਕਾਮੇ ਅਨੇਕਾ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਯੋਗ ਹੋ ਜਾਂਦੇ ਹਨ। ਇਸ ਤੋ ਇਲਾਵਾ ਸ੍ਰੀ ਦੀਪਿੰਦਰ ਸਿੰਘ, ਜਿਲ੍ਹਾ ਅਫਸਰ ਜੀ ਵੱਲੋ ਦੱਸਿਆ ਗਿਆ ਕਿ ਬਾਲ ਮਜਦੂਰੀ ਨੂੰ ਰੋਕਣ ਲਈ ਇੱਕ3ਹਲਿਦ ਲ਼ੳਬੋੁਰ (ਫਰੋਹਬਿਟਿੋਿਨ ੳਨਦ ੍ਰੲਗੁਲੳਟੋਿਨ) 1ਚਟ, 1986 1986 ਬਣਿਆ ਹੋਇਆ ਹੈ ਜਿਸ ਦੇ ਵਿੱਚ 14 ਸਾਲ ਦੀ ਘੱਟ ਉਮਰ ਦੇ ਬੱਚੇ ਤੋ ਦਿਹਾੜੀ, ਰੇਲਵੇ ਵਿੱਚ ਮਾਲ ਉਤਾਰਨ, ਰੇਲਵੇ ਦੇ ਵਿੱਚ ਰਾਖ ਚੁੱਕਣੀ ਅਤੇ ਡੱਬਿਆ ਦੀ ਸਫਾਈ, ਕੋਈ ਵੀ ਬੰਦਰਗਾਹ ਤੇ, ਬੁਚੜਖਾਨੇ ਜਾਂ ਕਸਾਈ ਖਾਨੇ, ਜਹਿਰੀਲਾ ਵਿਸਫੋਟਕ ਜਾਂ ਜਲਨਸੀਲ ਪਦਾਰਥ ਦੇ ਰੱਖ-ਰਖਾਵ, ਜਮੀਨ ਜਾਂ ਪਾਣੀ ਦੇ ਅੰਦਰ ਦੀਆਂ ਖਾਨਾ ਤੋ ਕੋਲਾ ਖੁਦਵਾਨਾ, ਹੋਟਲ, ਢਾਬਾ, ਰੈਸਟੋਰੈਟ, ਚਾਹ ਦੀ ਦੁਕਾਨ ਜਾਂ ਕਿਸੇ ਮਨੋਰੰਜਨ ਵਾਲੀ ਜਗਾਹ ਤੇ, ਡਰਾਇਵਰ, ਸਰਕਸ, ਆਦਿ ਜਗ੍ਹਾ ਤੇ ਕੰਮ ਕਰਵਾਉਣਾ ਸਖਤ ਮਨ੍ਹਾ ਹੈ। ਇਸ ਮੌਕੇ ਤੇ ਸ੍ਰੀ ਸੰਜੀਵ ਕੁਮਾਰ ਕਲਰਕ, ਸ੍ਰੀ ਹਰਵਿੰਦਰ ਸਿੰਘ ਪੀ.ਐਲ.ਵੀ., ਸ੍ਰੀ ਜਗਵਿੰਦਰ ਸਿੰਘ ਪ੍ਰਧਾਨ ਅਤੇ ਸਮੂਹ ਕਲੱਬ ਦੇ ਮੈਬਰ ਸਨ।

Send this to a friend