ਡੀ.ਐਸ.ਪੀ ਮੂਨਕ ਵਲੋਂ ਸੂਬਾ ਹਰਿਆਣਾ ਬਾਰਡਰ ਨਾਲ ਲਗਦੇ ਸ਼ਹਿਰ ਟੋਹਾਣਾ ਜਾਖਲ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ

ਮੂਨਕ, 21 ਅਗਸਤ (ਕੁਲਵੰਤ ਦੇਹਲਾ)- ਡੇਰਾ ਸੱਚਾ ਸੋਦਾ ਸਰਸਾ ਦੇ ਮੁੱਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਇਸਾਂ ਤੇ ਪੰਚਕੁਲੇ ਦੀ ਸੀ.ਬੀ.ਆਈ ਦੀ ਅਦਾਲਤ ਵਿਚ ਚੱਲ ਰਹੇ ਕੇਸ ਦੇ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾ ਅਨੂਸਾਰ ਡੀ.ਐਸ.ਪੀ ਮੂਨਕ ਅਜੈਪਾਲ ਸਿੰਘ ਵਲੋ ਨਜਦੀਕੀ ਸੂਬਾ ਹਰਿਆਣਾ ਬਾਰਡਰ ਦੇ ਨਾਲ ਲਗਦੇ ਸ਼ਹਿਰ ਟੋਹਾਣਾ ਜਾਖਲ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੋਕੇ ਡੀ.ਐਸ.ਪੀ ਅਜੈਪਾਲ ਸਿੰਘ ਨੇ ਕਿਹਾ ਕਿ ਪੰਜਾਬ ਹਰਿਆਣੇ ਦੇ ਬਾਡਰ ਦੇ ਨਾਲ ਲਗਦੇ ਪੁਲੀਸ ਥਾਣਿਆ ਦਾ ਆਪਸੀ ਤਾਲਮੇਲ ਰੱਖਿਆਂ ਜਾਵੇਗਾ ਅਤੇ ਇਲਾਕੇ ਵਿਚ ਅਮਨ ਸ਼ਾਤੀ ਨੂੰ ਹਰ ਹੀਲੇ ਕਾਇਮ ਰੱਖਿਆਂ ਜਾਵੇਗਾ। ਇਲਾਕੇ ਦੀ ਅਮਨ ਸਾਤੀ ਲਈ ਪੰਜਾਬ ਅਤੇ ਹਰਿਆਣਾ ਪੁਲੀਸ ਪੂਰੀ ਤਰਾ ਤਿਆਰ ਹੈ। ਮੋਕੇ ਤੇ ਹਰ ਤਰਾਂ ਦੀ ਸਥਿਤੀ ਨਾਲ ਨਜਿਠਣ ਲਈ ਹਰ ਤਰਾਂ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਇਲਾਕੇ ਦੀ ਅਮਨ ਸਾਤੀ ਨੂੰ ਕਾਇਮ ਰੱਖਣ ਲਈ ਇਕ ਸੀ.ਆਰ.ਪੀ.ਐਫ ਦੀ ਕੰਪਨੀ ਅਤੇ ਇਕ ਪੀ.ਏ.ਪੀ ਦੀ ਕੰਪਨੀ ਇਲਾਕੇ ਵਿਚ ਵੱਖ-ਵੱਖ ਥਾਵਾਂ ਤੇ ਤੈਨਾਤ ਕਰ ਦੀਤੀ ਗਈ ਹੈ ।ਇਸ ਮੋਕੇ ਥਾਣਾ ਮੂਨਕ ਦੇ ਐਸ.ਐਚ.ੳ ਰਮਨਦੀਪ ਸਿੰਘ, ਥਾਣਾ ਲਹਿਰਾ ਦੇ ਐਸ.ਐਚ.ੳ ਡਾ. ਜਗਬੀਰ ਸਿੰਘ, ਡੀ.ਐਸ.ਪੀ ਟੋਹਾਣਾ ਸਮਸੇਰ ਸਿੰਘ, ਐਸ.ਐਚ.ੳ ਟੋਹਾਣਾ ਸਦਰ ਪ੍ਰਦੀਪ ਕੁਮਾਰ, ਐਸ.ਐਚ.ੳ ਸੀਟੀ ਟੋਹਾਣਾ ਸੋਮਵੀਰ, ਐਸ.ਐਚ.ੳ ਜਾਖਲ ਹਰਬੰਸ ਲਾਲ, ਰੀਡਰ ਡੀ.ਐਸ.ਪੀ ਸੁਰਿੰਦਰ ਕੁਮਾਰ,ਚੋਟਿਆਂ ਚੋਕੀ ਸਾਹਬ ਸਿੰਘ, ਐਸ.ਐਚ.ੳ ਲਹਿਰਾ ਹਰਸਿਮਰਨ ਸਿੰਘ ਤੋ ਇਲਾਵਾ ਹੋਰ ਵੀ ਪੁਲਿਸ ਅਫਸਰ ਮੋਜੂਦ ਸਨ।

Send this to a friend