ਰਾਸ਼ਨ ਸਮੱਗਰੀ ਦਾ ਭਰਿਆ ਕੈਂਟਰ ਕੀਤਾ ਰਵਾਨਾ

ਜਲਾਲਾਬਾਦ, 21 ਅਗਸਤ (ਸੰਦੀਪ ਮਹੰਤ/ਸਚਿਨ ਮੋਂਗਾ) -ਬਾਬਾ ਰਾਮਦੇਵ ਵੈਲਫੇਅਰ ਟਰੱਸਟ ਸਿੰਘੇ ਧਾਮ ਮੰਡੀ ਲਾਧੂਕਾ ਵਲੋਂ ਰਾਸ਼ਨ ਸਮੱਗਰੀ ਦਾ ਭਰਿਆ ਇੱਕ ਕੈਂਟਰ ਰਣੇਚਾ ਧਾਮ ਪੰਜਾਬ ਧਰਮਸਾਲਾ (ਰਾਜਸਥਾਨ) ਲਈ ਸੇਵਾਦਾਰ ਲੱਛਮਣ ਸਿੰਘ ਜੈਮਲ ਵਾਲਾ ਦੀ ਅਗਵਾਈ ਹੇਠ ਅੱਜ ਸਵੇਰੇ ਬਾਬਾ ਰਾਮਦੇਵ ਮੰਦਰ ਦੇ ਪੁਜਾਰੀ ਬਾਬਾ ਮਹਿੰਦਰ ਸਿੰਘ ਵਲੋਂ ਝੰਡਾ ਦਿਖਾ ਰਵਾਨਾਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜਾਰੀ ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਰਾਮਦੇਵ ਵੈਲਫੇਅਰ ਟਰੱਸਟ ਸਿੰਘਾ ਧਾਮ ਦੀ ਪ੍ਰਬੰਧਕੀ ਕਮੇਟੀ ਵਲੋਂ ਰਣੇਚਾ ਧਾਮ ਪੰਜਾਬ ਧਰਮਸ਼ਾਲਾ (ਰਾਜਸਥਾਨ) ’ਚ 6ਵਾਂ ¦ਗਰ ਦਾ ਭੰਡਾਰਾ ਲਗਾਇਆ ਜਾ ਰਿਹਾ ਹੈ, ਜਿਸ ਦੇ ਲਈ ਰਣੇਚਾ ਧਾਮ ਲਈ ਰਾਸ਼ਨ ਸਮੱਗਰੀ ਦਾ ਭਰਿਆ ਕੈਂਟਰ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਧਰਮਸਾਲਾ ਰਣੇਚਾ ਧਾਮ ਵਿਖੇ ¦ਗਰ ਦਾ ਭੰਡਾਰਾ 7 ਦਿਨ ਤੱਕ ਚੱਲੇਗਾ। ਇਸ ਮੌਕੇ ’ਤੇ ਮੰਦਰ ਦੇ ਪੁਜਾਰੀ ਬਾਬਾ ਮਹਿੰਦਰ ਸਿੰਘ ਤੋਂ ਇਲਾਵਾਂ, ਸੇਵਾਦਾਰ ਲੱਛਮਣ ਸਿੰਘ ਜੈਮਲ ਵਾਲਾ, ਛਿੰਦਾ ਸਿੰਘ ਸੈਣੀਆ, ਅਨਿਲ ਅਸੀਜਾ (ਕਾਲਾ), ਗੁਰਦੀਪ ਸਿੰਘ ਸੈਣੀਆ, ਮੋਨੂੰ ਅਸੀਜਾ, ਵਿੱਕੀ ਅਸੀਜਾ, ਕ੍ਰਿਸਨ ਸਿੰਘ, ਬੂਟਾ ਸਿੰਘ, ਬਲਦੇਵ ਸਿੰਘ ਜੈਮਲ ਵਾਲਾ, ਰਾਣਾ ਸੈਣੀ, ਸ਼ੀਰਾ ਸੈਣੀ, ਗਿਆਨ ਸਿੰਘ ਸਾਬਕਾ ਸਰਪੰਚ ਰੰਗੀਲਾ, ਕੁਲਵੰਤ ਸਿੰਘ ਹਲਵਾਈ, ਬਲਜਿੰਦਰ ਪੇਂਟਰ ਅਤੇ ਹੋਰ ਸੰਗਤਾਂ ਮੌਜੂਦ ਸਨ।

Send this to a friend