ਲੁਟੇਰਿਆਂ ਨੇ ਡਰਾਇਵਰ ਤੋਂ ਪਿਸਤੌਲ ਦੀ ਨੋਕ ’ਤੇ ਖੋਹੀ ਇਨੋਵਾ

ਜਲਾਲਾਬਾਦ, 20 ਅਗਸਤ (ਸਚਿਨ ਦੂਮੜਾ, ਸੋਨੂੰ ਮਹੰਤ)-ਬੀਤੀ ਰਾਤ ਕਰੀਬ 11 ਵਜੇ ਫਾਜਿਲਕਾ-ਫਿਰੋਜਪੁਰ ਰੋਡ ਤੇ ਐਵਰਗ੍ਰੀਨ ਹੋਟਲ ਦੇ ਬਾਹਰ ਇਨੋਵਾ ਗੱਡੀ ਵਿੱਚ ਬੈਠੇ ਡਰਾਇਵਰ ਕੋਲੋਂ ਲੁਟੇਰਿਆਂ ਨੇ ਪਿਸਤੋਲ ਤੇ ਦਮ ਤੇ ਇਨੋਵਾ ਗੱਡੀ ਲੈ ਕੇ ਫਰਾਰ ਹੋ ਗਏ। ਜਦਕਿ ਐਵਰਗ੍ਰੀਨ ਹੋਟਲ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਸ਼ਹੀਦ ਊਧਮ ਸਿੰਘ ਚੌਂਕ ਤੇ ਪੁਲਸ ਦਾ ਪੱਕਾ ਨਾਕਾ ਸੀ ਅਤੇ ਬੀਤੀ ਰਾਤ ਵੀ ਪੁਲਸ ਨਾਕੇ ਤੇ ਖੜੀ ਸੀ ਅਤੇ ਡਰਾਇਵਰ ਵਲੋਂ ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਵੀ ਕੀਤਾ ਗਿਆ ਪਰ ਪੁਲਸ ਮੁਲਾਜਿਮਾਂ ਵਲੋਂ ਕੋਈ ਵੀ ਮੁਸ਼ਤੈਦੀ ਨਾ ਦਿਖਾਉਂਦੇ ਹੋਏ ਉਲਟਾ ਪਹਿਲਾਂ ਡਰਾਇਵਰ ਨੂੰ ਥਾਨਾ ਸਿਟੀ ਵਿੱਚ ਕੰਪਲੈਂਟ ਕਰਵਾਉਣ ਦਾ ਹਵਾਲਾ ਦਿੱਤਾ ਜਦਕਿ ਜੇਕਰ ਪੁਲਸ ਲੁਟੇਰਿਆਂ ਦੀ ਪਿੱਛਾ ਕਰਦੀ ਤਾਂ ਗੱਡੀ ਅਤੇ ਲੁਟੇਰਿਆਂ ਨੂੰ ਬੜੀ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਸੀ। ਥਾਨਾ ਸਿਟੀ ਪੁਲਸ ਨੇ ਡਰਾਇਵਰ ਗੁਰਮੀਤ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਲੁਟੇਰਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਘਟਨਾ ਵਾਲੀ ਜਗ੍ਹਾਂ ਤੇ ਸੀਸੀਟੀਵੀ ਫੁਟੇਜ ਰਾਹੀਂ ਵੀ ਲੁਟੇਰਿਆਂ ਦੀ ਪਹਿਚਾਨ ਕਰਨ ਵਿੱਚ ਲੱਗੀ ਹੋਈ ਹੈ। ਜਾਨਕਾਰੀ ਅਨੁਸਾਰ ਦਿੰਦੇ ਹੋਏ ਡਰਾਇਵਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਵਰਗ੍ਰੀਨ ਹੋਟਲ ’ਚ ਡਾਕਟਰਾਂ ਦੀ ਮੀਟਿੰਗ ਸੀ ਅਤੇ ਉਹ ਡਾਕਟਰ ਸ਼ਾਮ ਸੁੰਦਰ ਗੁਪਤਾ ਗੁਰੂਹਰਸਹਾਏ ਦੀ ਇਨੋਵਾ ਗੱਡੀ ਨੂੰ ਲੈ ਕੇ ਜਲਾਲਾਬਾਦ ਆਏ ਸਨ। ਉਸਨੇ ਦੱਸਿਆ ਕਿ ਕਰੀਬ 11 ਵਜੇ ਜਦ ਹੋਟਲ ਵਿੱਚ ਮੀਟਿੰਗ ਚੱਲ ਰਹੀ ਸੀ ਅਤੇ ਉਹ ਬਾਹਰ ਇਨੋਵਾ ਗੱਡੀ ਨੰਬਰ-ਪੀਬੀ05-ਏਈ-9109 ਵਿੱਚ ਬੈਠ ਕੇ ਗੇਮ ਖੇਡ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨ ਉਸ ਕੋਲ ਆਏ ਅਤੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਕਰਨ ਲੱਗ ਪਏ ਅਤੇ ਨਾਲ ਉਨ੍ਹਾਂ ਨੇ ਗੱਡੀ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇੱਕ ਨੌਜਵਾਨ ਉਸਨੇ ਕਾਬੂ ਕਰ ਲਿਆ ਪਰ ਦੂਸਰੇ ਨੌਜਵਾਨ ਨੇ ਫਾਇਰ ਕੀਤਾ ਅਤੇ ਉਸਨੇ ਭੱਜ ਕੇ ਗੱਡੀ ਦੀ ਸਾਇਡ ਤੇ ਹੋ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਦੇਖਦਿਆਂ ਦੇਖਦਿਆਂ ਦੋਨੋਂ ਗੱਡੀ ਭਜਾ ਕੇ ਫਿਰੋਜਪੁਰ ਵੱਲ ਨੂੰ ਲੈ ਕੇ ਗਏ। ਜੇਕਰ ਪੁਲਸ ਮੌਕੇ ਤੇ ਹੀ ਪਿੱਛਾ ਕਰਦੀ ਤਾਂ ਲੁਟੇਰੇ ਫੜ੍ਹੇ ਜਾ ਸਕਦੇ ਸਨ। ਇਸ ਸੰਬੰਧੀ ਜਦੋਂ ਡੀਐਸਪੀ ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਤਾਂ ਪਰ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਪੁਲਸ ਦਾ ਨਾਕਾ ਮਹਿਜ 50 ਮੀਟਰ ਦੀ ਦੂਰੀ ਤੇ ਸੀ ਅਤੇ ਪੁਲਸ ਨੇ ਕੋਈ ਮੁਸ਼ਤੈਦੀ ਨਹੀਂ ਦਿਖਾਈ ਤਾਂ ਉਹ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕੇ।

Send this to a friend