ਢੋਲ ਦੇ ਡਗੇ ’ਤੇ ਨਚਾਉਣ ਵਾਲਾ ਢੋਲ ਵਾਦਕ ਜੋਗਾ ਸਿੰਘ ਸਿੱਧੂ

ਜੇਕਰ ਕੋਈ ਗਾਇਕ ਸਟੇਜ ਉੱਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਨਾ ਬਣਾਉਂਦਾ ਹੈ ਤਾ ਉਸ ਦੀ ਇਸ ਪ੍ਰਸਿੱਧੀ ਵਿੱਚ ਵੱਡਾ ਯੌਗਦਾਨ ਹੁੰਦਾ ਹੈ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ। ਇਸੇ ਤਰ੍ਹਾਂ ਹੀ ਸਟੇਜਾਂ ਉੱਪਰ ਗਾਇਕ ਦਾ ਨਾ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ ਢੋਲ ਵਾਦਕ ਜੋਗਾ ਸਿੰਘ ਸਿੱਧੂ ਜਿਲ੍ਹਾਂ ਬਠਿੰਡਾ ਦੇ ਪਿੰਡ ਭੋਡੀਪੁਰਾ ਦੇ ਰਹਿਣ ਵਾਲੇ ਪਿਤਾ ਪੂਰਨ ਸਿੰਘ ਤੇ ਮਾਤਾ ਬਲਜੀਤ ਕੌਰ ਦੇ ਘਰ 20 ਫ਼ਰਵਰੀ 1993 ਨੂੰ ਜੋਗਾ ਸਿੰਘ ਸਿੱਧੂ ਨੇ ਜਨਮ ਲਿਆ। ਮੁੱਢਲੀ ਸਿੱਖਿਆਂ ਬਾਰ੍ਹਵੀਂ ਕਲਾਸ ਤੱਕ ਸਥਾਨਕ ਸਕੂਲ ਤੋ ਹਾਸਿਲ ਕੀਤੀ। ਬਚਪਨ ਤੋਂ ਹੀ ਢੋਲ ਵਜਾਉਣ ਦਾ ਸ਼ੌਕ ਰੱਖਦੇ ਹੋਏ ਹੌਲੀ ਹੌਲੀ ਮਨਸ਼ੂਰ ਅਲੀ ਨੂੰ ਉਸਤਾਦ ਧਾਰ ਕੇ ਅਭਿਆਸ ਕੀਤਾ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋ ਅਪਣਾ ਕੇ ਸੰਗੀਤਕ ਦੁਨੀਆਂ ਵਿੱਚ ਕਦਮ ਰੱਖ ਲਿਆਂ। ਜੋਗਾ ਸਿੰਘ ਸਿੱਧੂ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਗਾਇਕ ਰਾਜਾ ਸਿੱਧੂ, ਹਰਮਨ ਸਿੱਧੂ, ਕਰਵਰ ਮਾਨ, ਅਰਸ਼ਦੀਪ ਚੋਟੀਆਂ, ਸਮਸ਼ੇਰ ਛੀਨਾ, ਸਮਸ਼ੇਰ ਛੀਨਾ, ਜਤਿੰਦਰ ਡੇਹਲੋ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਜੋਗਾ ਸਿੰਘ ਸਿੱਧੂ ਸਟੇਜਾਂ ਉਪਰ ਜਤਿੰਦਰ ਡੇਹਲੋ ਮਿਊਜ਼ਿਕਲ ਗਰੁੱਪ ਵਿੱਚ ਢੋਲਕ ਵਾਦਕ ਵਜੋਂ ਢੋਲਕ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।

Send this to a friend