ਸੰਸਥਾ ਨੇ ਇੰਗਲਿਸ਼ ਸਪੀਕਿੰਗ ਕੋਰਸ ਕਰਨ ਵਾਲੇ ਬੱਚਿਆਂ ਨੂੰ ਵੰਡੇ ਸਾਰਟੀਫਿਕੇਟ

ਰਾਮਪੁਰਾ ਫੂਲ, 20 ਅਗਸਤ (ਕੁਲਜੀਤ ਸਿੰਘ ਢੀਗਰਾ)- ਅਲਾਇੰਸ ਕਲੱਬ ਇੰਟਰਨੈਸਨਲ ਫਰੈਡਜ਼ 111 ਵੱਲੋ ਸਥਾਨਕ ਕੰਨਿਆ ਪਾਠਸ਼ਾਲਾ ਸਕੂਲ ਵਿਖੇ ਕੀਤੇ ਇੱਕ ਸਮਾਗਮ ਦੋਰਾਨ ਸੰਸਥਾ ਵੱਲੋ ਕਰਵਾਏ ਇੰਗਲਿਸ਼ ਸਪੀਕਿੰਗ ਕੋਰਸ ਕਰਨ ਵਾਲੇ ਬੱਚਿਆਂ ਨੂੰ ਸਾਰਟੀਫਿਕੇਟ ਵੰਡੇ ਗਏ । ਸੰਸਥਾ ਦੇ ਇੰਟਨੈਸਨਲ ਗਵਰਨਰ ਸੁਭਾਸ਼ ਮੰਗਲਾ ਦੀ ਅਗਵਾਈ ਚ, ਰੱਖੇ ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ਚ, ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਆਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੋਕੇ ਬੋਲਦਿਆਂ ਸੁਭਾਸ਼ ਮੰਗਲਾ ਨੇ ਕਿਹਾ ਕਿ ਸੰਸਥਾ ਵੱਲੋ ਹਰ ਖੇਤਰ ਚ, ਸਮਾਜ ਸੇਵਾ ਦੇ ਕੰਮ ਵੱਧ ਚੜਕੇ ਕੀਤੇ ਜਾਂਦੇ ਹਨ ਜਿਵੇ ਪੋਦੇ ਲਗਾਉਣਾ, ਖੂਨ ਦਾਨ ਕੈਂਪ , ਬੱਚਿਆਂ ਦੇ ਬੋਧਿਕ ਵਿਕਾਸ ਦੇ ਕੈਂਪ ਆਦਿ ਲਗਾ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ । ਉਹਨਾਂ ਨੋਜਵਾਨਾ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਨਾਲ ਜੁੜਕੇ ਸਮਾਜ ਸੇਵੀ ਕੰਮਾ ਚ, ਭਾਗ ਲੈਣ । ਇਸ ਮੋਕੇ ਹਰਬੰਸ ਲਾਲ ਸਿੰਗਲਾ, ਨਰੇਕੁਮਾਰ ਨੋਨੀ, ਤਰਸੇਮ ਢੀਗਰਾਂ, ਪ੍ਰੀਤਮ ਆਰਟਿਸਟ, ਭਜਨ ਸਮਰਾਟ ਨਵਜੋਤ ਸਿਤਾਰਾ,ਸਟੈਟ ਅਵਾਰਡੀ ਪਵਨ ਮਹਿਤਾ, ਸੁਰਿੰਦਰ ਗਰਗ ਆਦਿ ਸਾਮਲ ਸਨ ।

Send this to a friend