ਬਰਲਿਨ, 27 ਅਕਤੂਬਰ (ਪੀ. ਟੀ.)- ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ (ਐਨ. ਐਸ. ਏ.) ਪਿਛਲੇ ਇਕ ਦਹਾਕੇ ਤੋਂ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਦੇ ਮੋਬਾਇਲ ਫੋਨ ਟੈਪ ਕਰ ਰਹੀ ਸੀ। ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਐਨ. ਐਸ. ਏ. ਨੇ ਬਰਲਿਨ ‘ਚ ਅਮਰੀਕੀ ਦੂਤਘਰ ਤੋਂ ਜਰਮਨੀ ਦੇ ਪੂਰੇ ਸਰਕਾਰੀ ਕੰਮ ਕਾਜ ਦੀ ਜਸੂਸੀ ਕੀਤੀ। ਐਨ. ਐਸ. ਏ. ਦੇ ਸਾਬਕਾ ਕਰਮਚਾਰੀ ਏਡਵਰਡ ਸਨੋਡੇਨ ਦੁਆਰਾ ਲੀਕ ਕੀਤੇ ਗਏ ਖੁਫੀਆ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਮਾਰਕਲ ਦਾ ਫੋਨ ਨੰਬਰ ਐਨ. ਐਸ. ਏ. ਦੀ ਨਿਗਰਾਨੀ ਸੂਚੀ ‘ਚ ਸੀ।