June 23, 2026 5:29 am

ਫਰਜ਼ੀ ਪ੍ਰਧਾਨ ਮੰਤਰੀ ਬਣ ਕੇ ਫੋਨ ਕਰਨ ਵਾਲੇ ਵਿਅਕਤੀ ਨੂੰ ਜ਼ਮਾਨਤ

ਨਵੀਂ ਦਿੱਲੀ, 27 ਅਕਤੂਬਰ (ਪੀ.ਟੀ.)-ਫਰਜ਼ੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਰਾਜਦ ਪ੍ਰਧਾਨ ਲਾਲੂ ਪ੍ਰਸ਼ਾਦ ਬਣ ਕੇ ਲੋਕਾਂ ਤੋਂ ਫਾਇਦਾ ਲੈਣ ਤੇ ਧਨ ਹੜੱਪਣ ਲਈ ਫੋਨ ਕਾਲਾਂ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ 50 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਤੇ ਇੰਨੀ ਹੀ ਰਾਸ਼ੀ ਦਾ ਮੁਚੱਲਕਾ ਜਮ੍ਹਾਂ ਕਰਵਾਉਣ ਦੇ ਹੁਕਮ ਦਿੰਦਿਆਂ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਮਨਜੂਰ ਕਰ ਲਈ। ਟੀ-ਸੀਰੀਜ਼ ਕੈਸੇਟਸ ਇੰਡਸਟ੍ਰੀਜ਼ ਦੇ ਸਾਬਕਾ ਕਰਮਚਾਰੀ 33 ਸਾਲਾ ਕ੍ਰਿਸ਼ਨਨ ਕੁਮਾਰ ਨੂੰ ਅਦਾਲਤ ਨੇ ਜਾਂਚ ਪੂਰੀ ਹੋਣ ਕਰਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

Send this to a friend