ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਟ੍ਰਾਂਸਪੋਰਟ ਕੰਪਨੀ ਦੀ ਇਹ ਬੱਸ ਜਿਸ ਦਾ ਨੰਬਰ ਪੀ.ਬੀ.03 ਆਰ 5725 ਜਿਹੜੀ ਬਠਿੰਡਾ ਤੋਂ ਲੁਧਿਆਣਾ ਦਰਮਿਆਨ ਚੱਲਦੀ ਹੈ। ਇਸ ਬੱਸ ਦੇ ਪਿੱਛੇ ਸ਼ੀਸ਼ੇ ਉੱਪਰ ਲੱਗਾ ਲੋਗੋ (ਨਿਸ਼ਾਨ) ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅੰਮ੍ਰਿਤਸਰ ਅਕਾਲੀ ਦਲ ਦਾ ਹੈ। ਇਹ ਸ਼ਾਇਦ ਇਸ ਕੰਪਨੀ ਦੇ ਪ੍ਰਬੰਧਕਾਂ ਨੂੰ ਵੀ ਨਾ ਪਤਾ ਹੋਵੇ ਕਿ ਉਨ੍ਹਾਂ ਦੀ ਇੱਕ ਬੱਸ ਦਿਨ-ਰਾਤ ਬਾਦਲ ਪਰਿਵਾਰ ਦੇ ਪ੍ਰਮੁੱਖ ਸਿਆਸੀ ਵਿਰੋਧੀ ਅਤੇ ਧੜੱਲੇਦਾਰ ਅਕਾਲੀ ਨੇਤਾ ਸ. ਮਾਨ ਦੇ ਦਲ ਦਾ ਪ੍ਰਚਾਰ ਕਰਦੀ ਫਿਰਦੀ ਹੈ।

(ਤਸਵੀਰ : ਏਕਮਜੀਤ ਸਿੰਘ ਬਰਾੜ)