ਕਾਦੀਆਂ, 7 ਅਗਸਤ (ਅਬਦੁਲ ਸਲਾਮ ਤਾਰੀ)- ਕਾਦੀਆਂ ਵਿਧਾਨ ਸਭਾ ਹਲਕਾ ਦੇ ਕਾਂਗਰਸੀ ਐਮ ਐਲ ਏ ਫਤਿਹਜੰਗ ਸਿੰਘ ਬਾਜਵਾ ਬੀਤੀ ਰਾਤ ਆਪਣੇ ਨਿਵਾਸ ਸਥਾਨ ਤੇ ਪਤਰਕਾਰਾਂ ਨਾਲ ਰੁਬਰੂ ਹੋਏ। ਉਹਨਾਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਾਦੀਆਂ-ਬਿਆਸ ਰੇਲਵੇ ਲਾਈਨ ਦੀ ਜ਼ਮੀਨ ਐਕਵਾਇਰ ਕਰਨ ਦੇ ਮੰਤਵ ਲਈ ਸਰਵੇ ਚਲ ਰਿਹਾ ਹੈ। ਜ਼ਮੀਨਾਂ ਦੀ ਨਿਸ਼ਾਨਦਹੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਰੇਲਵੇ ਨਕਸ਼ੇ ਵਿ¤ਚ ਆਵੇਗੀ ਉਹਨਾਂ ਨੂੰ 50 ਲ¤ਖ ਰੂਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਮੇਂ ਉਹਨਾਂ ਇਲਾਕੀਆਂ ਚ ਜ਼ਮੀਨ ਦੀ ਕੀਮਤ 20 ਲ¤ਖ ਰੂਪੈ ਪ੍ਰਤੀ ਏਕੜ ਹੈ ਅਤੇ ਸਰਕਾਰ ਢਾਈ ਗੁਣਾ ਵ¤ਧ ਰੇਟ ਦੇ ਰਹੀ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਰੇਲਵੇ ਲਾਈਨ ਨੂੰ ਲੈਕੇ ਜੋ ਵਿਰੋਧਤਾ ਕਰ ਰਹੇ ਹਨ ਉਹਨਾਂ ਨੂੰ ਤਾਂ ਧਨਵਾਦੀ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਜਮੀਨਾਂ ਦੀ ਕੀਮਤਾਂ ਵਧ ਰਹੀਆਂ ਹਨ। ਉਹਨਾਂ ਕਿਹਾ ਸਗੋਂ ਲੋਕ ਇਸ ਕਮੰ ਲਈ ਸਹਿਯੋਗ ਦੇਣ। ਰੇਲਵੇ ਲਾਈਨ ਲ¤ਖਾਂ ਲੋਕਾਂ ਦੇ ਫਾਇਦੇ ਲਈ ਕਢੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਬਹਿਸ਼ਤੀ ਮਕਬਰਾ ਦੇ ਕੋਲ ਜੋ ਗੰਦਗੀ ਸੁਟਣ ਦਾ ਮਾਮਲਾ ਹੈ ਉਸ ਬਾਰੇ ਜਮਾਤੇ ਅਹਿਮਦੀਆ ਵਲੋਂ ਇਸ ਜ਼ਮੀਨ ਨੂੰ ਖ਼ਰੀਦਣ ਦਾ ਪ੍ਰਸਤਾਵ ਆਇਆ ਹੈ ਜਿਸਤੇ ਕੰਮ ਹੋ ਰਿਹਾ ਹੈ। ਕਾਦੀਆਂ ਦੀ ਸਟ੍ਰੀਟ ਲਾਈਟਾਂ ਕਈ ਦਹਾਕਿਆਂ ਤੋਂ ਬੰਦ ਪਈ ਹੋਣ ਤੇ ਉਹਨਾਂ ਕਿਹਾ ਕਿ ਲੋਕ ਸਭਾ ਗੁਰਦਾਸਪੁਰ ਸੀਟ ਦੀ ਚੋਣ ਹੋਣ ਤੋਂ ਬਾਅਦ ਇਸ ਮਸਲੇ ਦਾ ਹ¤ਲ ਕਢਿਆ ਜਾਵੇਗਾ।