ਰਾਮਪੁਰਾ ਫੂਲ, 7 ਅਗਸਤ (ਮਨਪ੍ਰੀਤ ਸਿੰਘ ਗਿੱਲ)- ਸਬ-ਡਵੀਜ਼ਨ ਫੂਲ ਦੇ ਜੂਨੀਅਰ ਇੰਜੀਨੀਅਰ ਦੀ ਕਥਿਤ ਰਿਸ਼ਵਤ ਵੀਡੀਓ ਕਾਂਡ ਦੀ ਜਾਂਚ ਇੰਨਫੋਰਸਮੈਂਟ ਅਧਿਕਾਰੀਆਂ ਨੇ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਪਾਵਰਕਾਮ ਦੇ ਮੌੜ ਰੋਡ ਸਥਿਤ ਦਫਤਰ ਵਿੱਚ ਸਰਬਜੀਤ ਸਿੰਘ ਕਲਸੀ ਵਧੀਕ ਨਿਗਰਾਨ ਇੰਜੀਨੀਅਰ, ਸੀਡੀ ਮਿੱਤਲ ਉਪ ਮੁੱਖ ਇੰਜੀਨੀਅਰ ਦੀ ਟੀਮ ਵੱਲੋਂ ਅੱਜ ਜੇ.ਈ ਸੁਰਿੰਦਰ ਸੋਹਲ ਤੇ ਮੁੱਖ ਸ਼ਕਾਇਤਕਰਤਾ ਗੁਰਮੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਫੂਲ ਨੂੰ ਬੁਲਾਇਆ ਗਿਆ। ਜਿੰਨ੍ਹਾਂ ਦੇ ਅੱਜ ਬਿਆਨ ਕਲਮਬੰਦ ਕਰ ਲਏ। ਅੱਜ ਸਾਰਾ ਦਿਨ ਪਾਵਰਕਾਮ ਦਫਤਰ ਵਿੱਚ ਹਫਰਾ ਤਫਰੀ ਵਾਲਾ ਮਹੌਲ ਸੀ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਐਕਸੀਅਨ ਲੁੱਧਰ ਬਾਂਸਲ ਨੇ ਕਿਹਾ ਕਿ ਅੱਜ ਮਾਮਲੇ ਦੀ ਜਾਂਚ ਸੰਬੰਧੀ ਟੀਮ ਦਫਤਰ ਆਈ ਸੀ ਅਤੇ ਸੰਬੰਧਤ ਧਿਰਾਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ। ਜੇ.ਈ. ਨੂੰ ਬਠਿੰਡਾ ਦਫਤਰ ਵਿਖੇ ਸੱਦਿਆ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨ ਪਹਿਲਾ ਪੰਜਾਬ ਟਾਇਮਜ਼ ਵੱਲੋਂ ਵੀਡੀਓ ਵਾਇਰਲ ਮਾਮਲਾ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਜਿਸ ਕਾਰਨ ਜੇ.ਈ ਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਜਾਂਚ ਲਗਾਈ ਗਈ। ਹੁਣ ਦੇਖਣਾ ਬਾਕੀ ਹੈ ਕਿ ਇਸ ਰਿਸ਼ਵਤ ਕਾਂਡ ਦੀ ਜ਼ਾਚ ਉਪਰੰਤ ਕੀ ਕੀ ਘਪਲੇ ਬੇਨਕਾਬ ਹੁੰਦੇ ਹਨ। ਇਸ ਮਾਮਲੇ ਸੰਬੰਧੀ ਇੰਨਫੋਰਸਮੈਂਟ ਟੀਮ ਦੇ ਸਰਬਜੀਤ ਸਿੰਘ ਕਲਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਵੀਡੀਓ ਵਿੱਚ ਰਿਸ਼ਵਤ ਦੇਣ ਵਾਲਾ ਮੁੱਖ ਵਿਅਕਤੀ ਹਾਜ਼ਰ ਨਹੀ ਸੀ ਜਿਸ ਕਾਰਨ ਉਸ ਨੂੰ ਪਿੰਡ ਢਿਪਾਲੀ ਵਿਖੇ ਬਠਿੰਡਾ ਦਫਤਰ ਜ਼ਾਂਚ ਵਿੱਚ ਸ਼ਾਮਲ ਹੋਣ ਸੰਬੰਧੀ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜੇ.ਈ ਸੁਰਿੰਦਰ ਸੋਹਲ ਦੇ ਬਿਆਨ ਨਹੀ ਹੋ ਸਕੇ ਜਿਸ ਕਾਰਨ ਉਨ੍ਹਾਂ ਨੂੰ ਪਰਸੋ ਬਠਿੰਡਾ ਦਫਤਰ ਵਿਖੇ ਬਿਆਨ ਦੇਣ ਲਈ ਸੱਦਿਆ ਗਿਆ ਹੈ।