ਚੀਮਾ ਮੰਡੀ, 12 ਅਗਸਤ (ਜਰਨੈਲ ਸਿੰਘ ਚੌਹਾਨ) ਜ਼ਿਲ੍ਹਾ ਪੁਲਿਸ ਮੁਖੀ ਵਲੋ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਸ਼ਾਰਥਿਕ ਨਤੀਜ਼ੇ ਨਿਕਲਣੇ ਸੁਰੂ ਹੋ ਗਏ ਹਨ।ਅਜ ਸਥਾਨਿਕ ਪੁਲੀਸ ਨੇ ਇਕ ਵਿਅਕਤੀ ਤੋਂ ਅਧਾ ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤੈ।ਚੀਮਾ ਥਾਣਾ ਮੁਖੀ ਐਸ.ਐਚ.ਓ. ਬਲਦੇਵ ਸਿੰਘ ਨੇ ਜਾਣਕਾਰੀ ਦਿਦਿੰਆ ਦਸਿਆ ਕਿ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਸਮੇਤ ਪੁਲਸ ਪਾਰਟੀ ਸਮੇਤ ਚੀਮਾ ਮੰਡੀ ਤੋ ਬੀਰ ਕਲਾਂ ਵਾਲੇ ਪਾਸੇ ਇਕ ਮੋਟਰਸਾਇਕਲ ਸਵਾਰ ਨੂੰ ਰੋਕ ਕੇ ਸ਼ਕ ਦੇ ਅਧਾਰ ਤੇ ਤਲਾਸੀ ਲਈ ਉਸ ਵਿਅਕਤੀ ਦੀ ਜੇਬ ਵਿਚੋ ਅਧਾ ਕਿਲੋ ਅਫੀਮ ਬਰਾਮਦ ਹੋਈ।ਉਸ ਨੂੰ ਮੌਕੇ ਤੇ ਕਾਬੂ ਕਰਕੇ ਉਸ ਉਪਰ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ ਗਈ ਹੈ।