ਭਾਈ ਰੂਪ ਚੰਦ ਗੈਸ ਏਜੰਸੀ ਵੱਲੋਂ ਨਵੇਂ ਕੁਨੈਕਸ਼ਨ ਜਾਰੀ

ਭਗਤਾ ਭਾਈ ਕਾ, 12 ਅਗਸਤ (ਸਵਰਨ ਸਿੰਘ ਭਗਤਾ)- ਕੇਂਦਰ ਸਰਕਾਰ ਦੁਆਰਾ ਦੇਸ਼ ’ਚ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਅਤੇ ਵਾਤਾਵਰਨ ਨੂੰ ਬਚਾਉਣ ਹੇਤੂ ਸ਼ੁਰੂ ਕੀਤੀ ਗਈ ਮੁਫਤ ਗੈਸ ਕੁਨੈਕਸ਼ਨ ਦੇਣ ਦੀ ਸਕੀਮ ਤਹਿਤ ਪਿੰਡ ਕੋਇਰ ਸਿੰਘ ਵਾਲਾ ਵਿਖੇ ਬਾਬਾ ਭਾਈ ਰੂਪ ਚੰਦ ਭਾਰਤ ਗੈਸ ਏਜੰਸੀ ਸਮਾਧ ਭਾਈ ਰਾਹੀਂ ਜਗਜੀਤ ਸਿੰਘ ਪ੍ਰਧਾਨ ਕਾਂਗਰਸ ਰਾਮਪੁਰਾ, ਹਰਬੰਸ ਸਿੰਘ ਜਨਰਲ ਸਕੱਤਰ ਬਠਿੰਡਾ ਅਤੇ ਏਜੰਸੀ ਮਾਲਕ ਰਛਪਾਲ ਸਿੰਘ ਬਾਗੜੀ ਦੀ ਅਗਵਾਈ ਹੇਠ 12 ਲੋੜਵੰਦ ਗਰੀਬ ਪਰਿਵਾਰ ਨੂੰ ਗੈਸ ਕੁਨੈਕਸ਼ਨ ਜਾਰੀ ਕੀਤੇ ਗਏ। ਇਸ ਮੌਕੇ ਪਤਵੰਤਿਆਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਗੈਸ ਦੀ ਵਰਤੋਂ ਪੂਰੀ ਸਾਵਧਾਨੀ ਅਤੇ ਸੰਕੋਚ ਨਾਲ ਕਰਨ ਤਾਂ ਜੋ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਸਹੀ ਸੰਭਾਲ ਰੱਖਣ ’ਚ ਆਪਣਾ ਜੋਗਦਾਨ ਪਾਇਆ ਜਾ ਸਕੇ। ਇਸ ਮੌਕੇ ਜਗਜੀਤ ਸਿੰਘ ਪ੍ਰਧਾਨ ਕਾਂਗਰਸ ਰਾਮਪੁਰਾ, ਹਰਬੰਸ ਸਿੰਘ ਜਨਰਲ ਸਕੱਤਰ ਬਠਿੰਡਾ ਕੁਲਦੀਪ ਸਿੰਘ ਪੰਚ, ਗੁਰਮੁੱਖ ਬਰਾੜ, ਸੁਖਮਨ ਸਿੱਧੂ, ਗੁਰਸੇਵਕ  ਸਿੰਘ ਪੰਚ, ਨਿਰਮਲ ਬਰਾੜ, ਸਾਬਰ ਹੁਸੈਨ, ਬਲਵਿੰਦਰ ਸਿੰਘ, ਰੇਸਮ ਸਿੰਘ, ਗੁਰਲਾਲ ਯੂ.ਕੇ, ਗੁਰਮੀਤ ਸਿੰਘ ਪੰਚ, ਰਾਮ ਬਰਾੜ ਆਦਿ ਹਾਜ਼ਰ ਸਨ।

Send this to a friend