ਸੰਤ ਬਾਬਾ ਐਂਚਲ ਸਿੰਘ ਦੀ 68ਵੀਂ ਬਰਸੀ ਮਨਾਈ

ਭੁੱਚੋਮੰਡੀ, 12 ਅਗਸਤ (ਚਰਨਜੀਤ ਨਥਾਣਾ)- ਨੇੜਲੇ ਪਿੰਡ ਚੱਕਬੱਖਤੂ ਵਿਖੇ ਸੰਤ ਬਾਬਾ ਐਂਚਲ ਸਿੰਘ ਦੀ 68ਵੀਂ ਬਰਸੀ ਮਨਾਈ ਗਈ ਇਸ ਮੌਕੇ 31ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਹਾਜ਼ਰੀ ਭਰੀ ਤੇ ਸੇਵਾ ਕੀਤੀ। ਆਮ ਆਦਮੀ ਪਾਰਟੀ ਦੇ ਭੁੱਚੋ ਹਲਕਾ ਤੋਂ ਚੋਣ ਲੜ ਚੁੱਕੇ ਮਾ. ਜਗਸੀਰ ਸਿੰਘ ਵੀ ਪਾਰਟੀ ਵਰਕਰਾਂ ਨਾਲ ਨਮਸਤਕ ਹੋਏ। ਇਸ ਮੌਕੇ ਤੇ ਬਾਬਾ ਜੀ ਦੇ ਨਾਮ ਤੇ ਇੱਕ ਕਮੇਟੀ ਬਣਾਈ ਗਈ ਜਿਸ ਵਿੱਚ ਹਰਨੇਕ ਸਿੰਘ ਨੂੰ ਪ੍ਰਧਾਨ,ਖਜ਼ਾਨਚੀ ਬਲਕਰਨ ਸਿੰਘ ਤੇ ਜਸਪਾਲ ਸਿੰਘ ਨੂੰ ਹੈਡ ਗ੍ਰੰਥੀ ਵਜੋਂ ਸੇਵਾ ਲਾਈ। ਕਮੇਟੀ ਵੱਲੋਂ ਬੱਸ ਸਟੈਂਡ ਨੇੜੇ ਬਾਬਾ ਜੀ ਦੇ ਤਪਸਥਾਨ ਵਾਲੀ ਥਾਂ ਦੀ ਵੀ ਚਾਰ ਦੀਵਾਰੀ ਕਰਵਾਈ। ਗੱਲਬਾਤ ਦੌਰਾਨ ਚਮਕ ਸਿੰਘ ਚੱਕ ਬਖਤੂ ਤੇ ਡਾ.ਹਰਵਿੰਦਰ ਸਿੰਘ ਕਾਹਨ ਸਿੰਘ ਵਾਲੇ ਨੇ ਕਿਹਾ ਤਿੰਨੇ ਦਿਨ ਡਾਕਟਰ ਤੇ ਮੈਡੀਕਲ ਸਟੋਰਾਂ ਵਾਲਿਆਂ ਨੇ ਸੰਗਤਾਂ ਲਈ ਫ਼ਰੀ ਸੇਵਾ ਨਿਭਾਈ। ਅੱਜ ਭੋਗ ਪੈਣ ਉਪਰੰਤ ਗੁਰੂ ਕਾ ਅਤੁੱਟ ¦ਗਰ ਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਜੋ ਆਈਆਂ ਸੰਗਤਾਂ ਨੇ ਬੜੇ ਪ੍ਰੇਮ ਪਿਆਰ ਨਾਲ ਛਕਿਆਂ।

Send this to a friend