ਧੋਖੇ ਨਾਲ ਜਾਅਲੀ ਰਜਿਸਟਰੀਆਂ ਕਰਵਾਉਣ ਵਾਲਾ ਸਲਵੰਤ ਸਿੰਘ ਗੋਲਾ ਪੁਲਿਸ ਵੱਲੋਂ ਗ੍ਰਿਫਤਾਰ

ਝਬਾਲ/ਸਰਾਏ ਅਮਾਨਤ ਖਾਂ, 10 ਅਗਸਤ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਕਸਬਾ ਝਬਾਲ ਦੇ ਇਲਾਕੇ ਵਿੱਚ ਮਸ਼ਹੂਰ ਮਾਲ ਮਹਿਕਮੇ ਦੇ ਸਟਾਫ ਦੀ ਮਿਲੀ ਭੁਗਤ ਕਰਕੇ ਧੌਖੇ ਨਾਲ ਲੋਕਾ ਦੀਆਂ ਜਮੀਨਾ ਦੀਆਂ ਜਾਅਲੀ ਰਜਿਸਟਰੀਆਂ ਕਰਵਾਉਣ ਵਾਲਾ ਸਲਵੰਤ ਸਿੰਘ ਉਰਫ ਗੋਲਾ ਪੁਲਿਸ ਨਾਲ ਬੜੇ ਲੰਮੇ ਸਮੇ ਤੋ ਲੁਕਣ ਮੀਚੀ ਖੇਡਣ ਤੋ ਬਾਅਦ ਥਾਣਾ ਝਬਾਲ ਦੀ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਇੰਸ: ਹਰਚੰਦ ਸਿੰਘ ਨੇ ਪ੍ਰੈਸ ਕਾਨਫੰਸ ਨੂੰ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਖਜਾਨ ਸਿੰਘ ਕੋਮ ਜੱਟ ਵਾਸੀ ਛਾਪਾ ਨੇ ਐਂਟੀ ਫਰਾਡ ਵਿਭਾਗ ਵਿੱਚ ਦਰਖਾਸਤ ਦਿੱਤੀ ਸੀ ਕਿ ਸਲਵੰਤ ਸਿੰਘ ਗੋਲਾ ਪੁੱਤਰ ਸੋਹਣ ਸਿੰਘ ਕੌਮ ਜੱਟ ਵਾਸੀ ਦੋਦੇ ਨੇ ਸਾਡੀੇ ਜਮੀਨ ਦੀ ਜਾਅਲੀ ਰਜਿਸਟਰੀ ਆਪਣੇ ਨਾਮ ਕਰਵਾ ਲਈ ਹੈ ਇਸ ਕੇਸ ਦੀ ਪੂਰੀ ਇੰਨਕੁਆਰੀ ਕਰਕੇ ਇਸ ਉਪਰ ਮੁਕੱਦਮਾ ਨੰ: 123 ਮਿਤੀ 05-08-2017 ਨੂੰ ਪਰਚਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਬੜੀ ਜਦੋ ਜਹਿਦ ਨਾਲ ਅਸੀ ਗੋਲੇ ਨੂੰ ਗ੍ਰਿਫਤਾਰ ਕੀਤਾ। ਉਸ ਨੇ ਤਫਤੀਸ਼ ਤੋ ਬਾਅਦ ਕਬੂਲ ਕੀਤਾ ਕਿ ਮੈ ਇਸ ਹਲਕੇ ਵਿੱਚ ਮਾਲ ਵਿਭਾਗ ਦੇ ਉਚ ਅਫਸਰ ਅਤੇ ਤਹਿਸੀਲ ਕਰਮਚਾਰੀਆ ਦੀ ਮਿਲੀ ਭੁਗਤ ਨਾਲ ਬਹੁਤ ਸਾਰੀਆ ਧੌਖੇ ਨਾਲ ਜਾਅਲੀ ਰਜਿਸਟਰੀਆਂ ਕਰਵਾਈ ਹਨ।

Send this to a friend