ਸਾਦਿਕ, 9 ਅਗਸਤ (ਗੁਰਵਿੰਦਰ ਔਲਖ)- ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜਿਲ੍ਹਾ ਪੁਲਿਸ ਵੱਲੋਂ ਗੁੰਡਾ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਇਕ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸਾਰ ਥਾਣਾ ਸਾਦਿਕ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਸੁਖਦਾਤਾ ਪਾਲ, ਸ਼ਵਿੰਦਰ ਸਿੰਘ ਦੋਵੇਂ ਹੌਲਦਾਰ ਅਤੇ ਸਿਪਾਹੀ ਹਰਜੋਤ ਸਿੰਘ ਸਮੇਤ ਬਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਬਾ ਸਵਾਰੀ ਪ੍ਰਾਈਵੇਟ ਵਹੀਕਲ ਮੇਨ ਚੌਂਕ ਸਾਦਿਕ ਵਿਖੇ ਨਾਕੇ ਤੇ ਖੜ੍ਹੇ ਸਨ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਇਕ ਵਿਅਕਤੀ ਸ਼ੱਕੀ ਹਾਲਤ ਵਿਚ ਬੁਲਟ ਮੋਟਰਸਾਈਕਲ ਲੈ ਕੇ ਖੜ੍ਹਾ ਹੈ ਜਿਸ ਤੇ ਉਹਨਾਂ ਕਾਰਵਾਈ ਕਰਦਿਆਂ ਮੋਟਰਸਾਈਕਲ ਸਮੇਤ ਵਿਅਿਕਤੀ ਨੂੰ ਕਾਬੂ ਕਰ ਲਿਆ। ਪੁੱਛ ਗਿੱਛ ਦੌਰਾਨ ਉਸ ਨੇ ਆਪਣਾ ਨਾਂਅ ਸ਼ਮਸ਼ੇਰ ਸਿੰਘ ਉਰਫ ਬੱਗੂ ਪੁੱਤਰ ਬਹਾਦਰ ਸਿੰਘ ਵਾਸੀ ਫ਼ਰੀਦਕੋਟ ਦੱਸਿਆ ਤੇ ਬਿਨਾਂ ਨੰਬਰੀ ਬੁੱਲਟ ਮੋਟਰਸਾਈਕਲ ਜੋ ਉਸ ਨੇ ਕਿਸੇ ਦਾ ਚੋਰੀ ਕੀਤਾ ਸੀ ਨੂੰ ਅੱਗੇ ਵੇਚਣ ਦੀ ਤਿਆਰੀ ਵਿਚ ਸੀ । ਪੁਲਿਸ ਅਨੁਸਾਰ ਸ਼ਮਸ਼ੇਰ ਸਿੰਘ ਉਰਫ ਬੱਗੂ ਮੋਟਰ ਸਾਈਕਲ ਚੋਰੀ ਕਰਕੇ ਵੇਚਣ ਦਾ ਆਦੀ ਹੈ ਤੇ ਉਸ ਖਿਲਾਫ਼ ਕਾਨੂੰਨ ਦੀ ਧਾਰਾ 379/411 ਆਈ.ਪੀ.ਸੀ ਤਦਿਹਤ ਮਾਮਲਾ ਦਰਜ ਕਰਕੇ ਪੇਸ਼ ਅਦਾਲਤ ਕੀਤਾ ਹੈ।