ਪੰਜਾਬ ਵਿੱਚ ਗਾਇਕਾ ਦੀ ਸਟੇਜ ਦਾ ਅਹਿਮ ਹਿੱਸਾ ਮੰਚ ਸੰਚਾਲਕ ਦਵਿੰਦਰ ਧਾਲੀਵਾਲ

ਪੰਜਾਬ ਹੋਵੇ ਜਾ ਹੋਰ ਕੋਈ ਸੂਬਾ ਜਾ ਕਿਸੇ ਵੀ ਦੇਸ਼ ਵਿੱਚ ਕੋਈ ਵੀ ਵਿਆਹ ਸ਼ਾਦੀ ਹੋਵੇ ਜਾ ਕੋਈ ਜਗਰਾਤਾਂ ਤੇ ਕੋਈ ਵੀ ਸੱਭਿਆਚਾਰਕ ਮੇਲਾ ਉਸ ਵਿੱਚ ਹਮੇਸ਼ਾ ਇੱਕ ਐਂਕਰ (ਮੰਚ ਸੰਚਾਲਕ )ਦੀ ਅਹਿਮ ਭੂਮਿਕਾ ਹੁੰਦੀ ਹੈ। ਜੇ ਕੋਈ ਪੰਜਾਬੀ ਗਾਇਕ ਦੀ ਸਟੇਜ ਹੋਵੇ ਦਾ ਸਟੇਜ ਕੁਮੈਂਟਰ ਤੋਂ ਬਿਨ੍ਹਾਂ ਅਧੂਰੀ ਹੈ। ਪੰਜਾਬ ਦੇ ਗਾਇਕਾ ਨਾਲ ਬਹੁਤ ਸਟੇਜ ਕੁਮੈਂਟਰ ਕੰਮ ਕਰਦੇ ਹਨ ਪਰ ਉਨ੍ਹਾਂ ਵਿੱਚੋਂ ਉਭਰ ਉਭਰ ਕੇ ਸਿਫਰ ਇੱਕ ਨਾਮ ਵਾਰ ਵਾਰ ਆ ਰਿਹਾ ਉਹ ਹੈ ਦਵਿੰਦਰ ਧਾਲੀਵਾਲ ਦਾ। ਪਿੰਡ ਫੂਲੇਵਾਲਾ ਤਹਿ: ਫੂਲ ਜਿਲ੍ਹਾਂ ਬਠਿੰਡਾ ਦੇ ਰਹਿਣ ਵਾਲੇ ਗੁਰਲਾਲ ਸਿੰਘ ਦੇ ਘਰ ਮਾਤਾ ਬਲਜਿੰਦਰ ਕੌਰ ਦੇ ਕੁੱਖੋ ਮਿਤੀ 30 ਨਵੰਬਰ 1995 ਨੂੰ ਜਨਮ ਲਿਆ। ਦਵਿੰਦਰ ਧਾਲੀਵਾਲ ਨੂੰ ਬਚਪਣ ਤੋਂ ਹੀ ਸਟੇਜ ਤੇ ਮੰਚ ਸੰਚਾਲਕ ਵਜੋਂ ਕੰਮ ਕਰਨਾ ਚੰਗਾ ਲੱਗਦਾ ਸੀ ਜੋ ਸਮੇਂ ਦੇ ਨਾਲ ਨਾਲ ਇੱਕ ਕਿੱਤੇ ਵਜੋਂ ਬਣ ਗਿਆ ਤੇ ਅੱਜ ਦਵਿੰਦਰ ਧਾਲੀਵਾਲ ਗਾਇਕ ਹਰਿੰਦਰ ਸੰਧੂ, ਜਸਵੰਤ ਪੱਪੂ, ਛਿੰਦਾ ਸ਼ੌਕੀ, ਕਨ੍ਹਈਆਂ ਮਿੱਤਲ, ਕੁਲਦੀਪ ਰਸੀਲਾ, ਮੀਤ ਬਰਾੜ ਤੇ ਹੋਰ ਗਾਇਕਾ ਨਾਲ ਸਟੇਜ ਉਪਰ ਐਂਕਰ (ਮੰਚ ਸੰਚਾਲਕ) ਵਜੋਂ ਭੂਮਿਕਾ ਬਣ ਕੇ ਸਰੋਤਿਆਂ ਦਾ ਦਿਲ ਕੀਲ ਰਿਹਾ ਹੈ । ਅੱਜ ਕੱਲ ਦਵਿੰਦਰ ਧਾਲੀਵਾਲ ਸਟੇਜ ਐਂਕਰ ਵਜੋਂ ਮੀਤ ਬਰਾੜ ਮਿਊਜ਼ੀਕਲ ਗਰੁੱਪ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ।

Send this to a friend