ਸਿਖਸ ਆਫ ਅਮਰੀਕਾ ਸੰਸਥਾ ਵਲੋਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਸਨਮਾਨਤ

ਵਾਸ਼ਿੰਗਟਨ ਡੀ. ਸੀ., 3 ਅਗਸਤ – ਸ. ਸੁਰਿੰਦਰ ਸਿੰਘ ਟਾਕਿੰਗ ਪੰਜਾਬ ਸਿੱਖ ਕਮਿਊਨਿਟੀ ਦੇ ਚਹੇਤੇ ਅਤੇ ਪੰਜਾਬੀਆਂ ਦੇ ਖੈਰ ਖਵਾਹ ਅਜ ਕਲ੍ਹ ਅਮਰੀਕਾ ਦੇ ਦੌਰੇ ’ਤੇ ਹਨ। ਜਿਥੇ ਉਨ੍ਹਾਂ ਨੂੰ ਪੰਜਾਬੀਆਂ ਦਾ ਅਥਾਹ ਪਿਆਰ ਮਿਲ ਰਿਹਾ ਹੈ, ਉਥੇ ਉਨ੍ਹਾਂ ਦੀ ਸਾਫ ਸੁਥਰੀ ਪਤਰਕਾਰੀ, ਜਨਰਲਿਜ਼ਮ ਦੀ ਧਾਂਕ ਤੋਂ ਹਰੇਕ ਪੰਜਾਬੀ ਖੁਸ਼ ਹੈ। ਉਨ੍ਹਾਂ ਤੋਂ ਆਸ ਕੀਤੀ ਜਾ ਰਹੀ ਹੈ ਕਿ ਉਹ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ਲਿਆਉਣ ਲਈ ਕਾਰਗਰ ਸਾਬਤ ਹੋਣਗੇ। ਜਿਸ ਲਈ ਹਰ ਪੰਜਾਬੀ ਉਨ੍ਹਾਂ ਦੀਆਂ ਪੰਜਾਬ ਬਚਾਉ ਜੁਗਤਾਂ ਅਤੇ ਵਿਧੀਆਂ ਤੋਂ ਪ੍ਰਭਾਵਿਤ ਹਨ। ਇਸ ਲਈ ਹਰੇਕ ਕੋਈ ਜੋਰ ਦੇ ਰਿਹਾ ਹੈ ਕਿ ਉਹ ਅਜਿਹਾ ਟੀ. ਵੀ. ਚੈਨਲ ਸਥਾਪਤ ਕਰਨ ਜੋ ਸੰਸਾਰ ਪਧਰ ਦਾ ਅਨੋਖਾ, ਸਾਰਥਕ ਅਤੇ ਪੰਜਾਬੀਆਂ ਦੀ ਧਾਂਕ ਜਮਾਉਣ ਵਾਲਾ ਹੋਵੇ। ਇਸ ਸਬੰਧੀ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਅਮਰੀਕਾ ਦੀਆਂ ਸਤ ਸਟੇਟਾਂ ਦਾ ਦੌਰਾ ਕਰ ਚੁਕੇ ਹਨ, ਜਿਥੇ ਉਨਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ।ਜ਼ਿਕਰਯੋਗ ਹੈ ਕਿ ਉਹ ਸਾਡੇ ਵਾਸ਼ਿੰਗਟਨ ਸਥਿਤ ਪਤਰਕਾਰ ਡਾ. ਗਿਲ ਦੇ ਰੂਬਰੂ ਹੋਏ ਅਤੇ ਉਨ੍ਹਾਂ ਆਪਣੇ ਦਿਲ ਦੀ ਗਲ ਦਾ ਪ੍ਰਗਟਾਵਾ ਕੀਤਾ ਕਿ ਉਹ ਵਾਸ਼ਿੰਗਟਨ ਡੀ. ਸੀ. ਸੰਸਾਰ ਦੀ ਰਾਜਧਾਨੀ ਤੋਂ ਇਕ ਨਿਵੇਕਲਾ ਚੈਨਲ ਸ਼ੁਰੂ ਕਰਨਗੇ ਜੋ 12 ਘੰਟੇ ਅੰਗਰੇਜ਼ੀ 12 ਘੰਟੇ ਪੰਜਾਬੀ ਵਿਚ ਹੋਵੇਗਾ।

Send this to a friend