June 22, 2026 4:42 pm

ਸ਼ੈਲਰ ਮਾਲਿਕਾਂ ਦੀ ਹੜਤਾਲ ਤੋਂ ਖਫ਼ਾ ਕਿਸਾਨਾਂ ਤੇ ਆੜ੍ਹਤੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਸ਼ਹੀਦ ਭਗਤ ਸਿੰਘ ਨਗਰ, 17 ਅਕਤੂਬਰ (ਸਨਪ੍ਰੀਤ ਮਾਂਗਟ)-ਦਾਣਾ ਮੰਡੀਆਂ ਵਿੱਚ ਖਰਾਬ ਝੋਨੇ ਦੀ ਆਮਦ ਨੂੰ ਦੇਖਦੇ ਹੋਏ ਰਾਇਸ ਮਿੱਲ ਮਾਲਕਾਂ ਨੇ ਝੋਨੇ ਦੀ ਖਰੀਦ ਨਾ ਕਰਨ ਤੇ ਹੜਤਾਲ ਤੇ ਜਾਣ ਦੇ ਫੈਸਲੇ ਤੋਂ ਬਾਅਦ ਅੱਜ ਕਿਸਾਨ ਜੱਥੇਵੰਦੀਆਂ ਤੇ ਆੜਤੀਆਂ ਦੇ ਸਥਾਨਕ ਚੰਡੀਗੜ ਚੌਕ ਵਿਖੇ ਦੋਂ-ਤਿੰਨ ਘੰਟੇ ਜਾਮ ਲਗਾ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਧਰਨੇ ਵਿੱਚ ਆੜਤੀ ਐਸ਼ੋਸ਼ੀਏਸ਼ਨ ਦੇ ਜਿਲਾਂ ਪ੍ਰਧਾਨ ਬਖਤਾਵਰ ਸਿੰਘ, ਮੰਡੀ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ, ਕਿਸਾਨ ਯੂਨੀਅਨ ਲੱਖੋਵਾਲ, ਕਿਰਤੀ ਕਿਸਾਨ ਯੂਨੀਅਨ ਤੇ ਮਜਦੂਰ ਜੰਥੇਵੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਤੇ ਮਹੀਨੇ ਤੋਂ ਮੋਸਮ ਵਿੱਚ ਆਈ ਤਬਦੀਲੀ ਦੇ ਕਾਰਨ ਆਈ ਤੇਜ ਹਨੇਰੀ ਤੇ ਮੀਂਹ ਨੇ ਝੋਨੇ ਨੂੰ ਨਿਸਰਣ ਸਮੇਂ ਪ੍ਰਭਾਵਿਤ ਕਰ ਬੇਰੰਗ ਕਰ ਦਿੱਤਾ
kisan
ਤੇ ਹਵਾ ਦੇ ਤੇਜ ਵਹਾਅ ਕਰਕੇ ਜਿਆਦਾ ਤਰ ਝੋਨੇ ਦਾ ਬੂਰ ਵੀ ਝੜ ਗਿਆ ਅਤੇ ਕਿਸਾਨਾਂ ਨੇ ਪੁੱਤਾਂ ਵਾਂਗ ਪਾਅਲੀ ਝੋਨੇ ਦੀ ਫਸਲ ਖੇਤਾਂ ਵਿੱਚ ਟਿਕਣ ਦੀ ਬਜਾਏ ਲੰਮੀ ਪੈ ਗਈ। ਇਸ ਤੋਂ ਬਾਅਦ ਵੀ ਕਈ ਵਾਰ ਹੋਈ ਬਾਰਿਸ਼ ਤੇ ਆਈ ਤੇਜ ਹਵਾ ਨੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ, ਜਿਸ ਨਾਲ ਝੋਨੇ ਦਾ ਝਾੜ ਕਾਫੀ ਘੱਟ ਗਿਆ ਤੇ ਪਹਿਲਾਂ ਤੋਂ ਹੀ ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਦਿਕਤਾਂ ਵਧਾ ਦਿੱਤੀਆਂ। ਇਸ ਸਮੇਂ ਜੋ ਫਸਲ ਮੰਡੀਆਂ ਵਿੱਚ ਆ ਰਹੀ ਹੈ, ਉਸ ਵਿੱਚ 5 ਫਸੀਦੀ ਤੋਂ ਲੈ ਕੇ 15 ਫਸੀਦੀ ਤੱਕ ਡੈਮਿਜ ਮਾਲ ਆ ਰਿਹਾ ਹੈ ਜਿਸ ਦਾ ਯੀਲਡ ਲੋਸ 67 ਫਸੀਦੀ ਤੱਕ ਆ ਰਿਹਾ ਹੈ। ਉਨਾਂ ਕਿਹਾ ਕਿ ਬਦਰੰਗ ਆ ਰਹੀ ਇਸ ਝੋਨੇ ਦੀ ਫਸਲ ਦੀ ਖ੍ਰੀਦ ਕਰਕੇ ਸ਼ੈਲਰ ਮਾਲਕਾਂ ਨੇ ਆਪਣਾ ਨੁਕਸਾਨ ਹੁੰਦਾ ਦੇਖ ਝੋਨਾ ਨਾ ਖ੍ਰੀਦਣ ਦਾ ਫੈਸਲਾ ਕਰਕੇ ਕਿਸਾਨਾਂ ਤੇ ਆੜਤੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ੈਲਰ ਮਾਲਕਾਂ ਦੀ ਮੰਗ ਨੂੰ ਮੁੱਖ ਰੱਖਕੇ ਸਰਕਾਰ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਝੋਨੇ ਦੀ ਖ੍ਰੀਦ ਲਈ ਤਹਿ ਕੀਤੇ ਮਾਪਦੰਡਾਂ ਵਿੱਚ ਛੋਟ ਦੇਵੇ। ਜਿਸ ਨਾਲ ਮੰਡੀਆਂ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਇਸ ਧਰਨੇ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਕਾਂਗਰਸ ਜਿਲਾਂ ਪ੍ਰਧਾਨ ਸਤਵੀਰ ਸਿੰਘ ਪੱਲੀਝਿੱਕੀ, ਹਲਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਸੁਰਿੰਦਰ ਸਿੰਘ ਬੈਂਸ, ਜੋਗਿੰਦਰ ਸਿੰਘ ਬਘੋਰਾ, ਸ਼ਾਮ ਸੁੰਦਰ ਜਾਡਲਾ, ਟਿੰਕੂ ਚੋਪੜਾ, ਰਾਜੂ ਪਰਮਾਰ, ਰਾਜੇਸ਼ ਸੇਖੜੀ, ਗੋਪਾਲ ਸੋਨੀ, ਮਲਵਿੰਦਰ ਸਿੰਘ ਮਹਾਲੋਂ, ਮਨਿੰਦਰ ਗੁਲਾਟੀ, ਅਨਮੋਲ ਬਾਜਵਾ, ਐਨ.ਡੀ. ਦੁੱਗਲ, ਹਰਸੁਖਪਾਲ ਸਿੰਘ ਆਦਿ ਹਾਜਰ ਸਨ। ਪਹਿਲਾਂ ਵੀ ਕਈ ਯੂਨੀਅਨ ਨੇ ਦਿੱਤਾ ਮੰਗ ਪੱਤਰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ-ਖਸੁੱਟ ਨੂੰ ਰੋਕਣ ਲਈ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸਭਾ, ਮੰਡੀ ਇੰਸਪੈਂਕਟਰ ਯੂਨੀਅਨ ਵੱਖ-ਵੱਖ ਸਮੇਂ ਤੇ ਵਫਦ ਦੇ ਰੂਪ ਵਿੱਚ ਜਾ ਕੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਸੋਪ ਚੁੱਕੇ ਹਨ। ਜਿਸ ਵਿੱਚ ਸਰਕਾਰ ਤੋਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਝੋਨੇ ਨੂੰ ਖ੍ਰੀਦ ਲਈ ਤਹਿ ਕੀਤੇ ਸਰਕਾਰੀ ਨਿਯਮਾਂ ਵਿੱਚ ਛੋਟ ਦੇ ਕੇ ਕਿਸਾਨਾਂ ਨੂੰ ਬਚਾਉਣ ਦੀ ਮੰਗ ਕੀਤੀ ਗਈ ਹੈ। ਧਾਰਾ 144 ਦੀ ਉਲੰਘਣਾ ਨਾਲ ਕਈ ਮਰੀਜ਼ ਵੀ ਹੋਏ ਪ੍ਰੇਸ਼ਾਨ ਹਾਲ ਹੀ ਵਿੱਚ ਧਰਨੇ ਪ੍ਰਦਰਸ਼ਨ ਕਰਨ ਤੇ ਇੱਕ ਥਾਂ ਤੇ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇੱਕਠੇ ਹੋਣ ਤੇ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਨੰਦਿਤਾ ਮਿਤਰਾ ਨੇ ਲੋਕ ਹਿੱਤ ਵਿੱਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਅਮਨ-ਕਾਨੂੰਨ ਦੀ ਕਾਇਮੀ ਰੱਖਣ ਵਾਸਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਜਾਂ ਮੀਟਿੰਗ ਕਰਨ, ਨਾਅਰੇ ਲਾਉਣ, ਬਿਨਾਂ ਪ੍ਰਵਾਨਗੀ ਜਲੂਸ ਕੱਢਣ ‘ਤੇ ਪਾਬੰਦੀ ਲਾਈ ਹੈ। ਇਹ ਪਾਬੰਦੀ 15 ਅਕਤੂਬਰ  ਤੋਂ 14 ਦਸੰਬਰ 2013 ਤੱਕ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਹਾਲਤਾਂ ਵਿੱਚ ਉੱਪ ਮੰਡਲ ਮੈਜਿਸਟ੍ਰੇਟਾਂ ਪਾਸੋਂ ਅਗਾਊਂ ਪ੍ਰਵਾਨਗੀ ਲੈ ਕੇ ਜਨਤਕ ਮੀਟਿੰਗਾਂ ਜਾਂ ਜਲੂਸ ਕੱਢੇ ਜਾਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਪਰ ਇਨਾਂ ਹੁਕਮਾਂ ਦੀਆਂ ਧੱਜੀਆਂ ਉਡਾਉਣ ਨਾਲ ਆਮ ਲੋਕਾਂ ਦੇ ਨਾਲ ਨਾਲ ਕਈ ਮਰੀਜਾਂ ਨੂੰ ਲੈ ਕੇ ਜਾਣ ਵਾਲੀਆਂ ਐਬੂਲੈਂਸਾਂ ਵੀ ਪ੍ਰਭਾਵਿਤ ਹੋਈਆ, ਪਰ ਇਨਾਂ ਹੁਕਮਾਂ ਨੂੰ ਲਾਗੂ ਕਰਾਉਣ ਵਾਲੇ ਖੁਦ ਹੀ ਮੁਕ ਦਰਸ਼ਕ ਬਣ ਇਹ ਸਭ ਕੁਝ ਦੇਖਦੇ ਰਹੇ।

Send this to a friend