June 22, 2026 4:40 pm

ਭਾਜਪਾ ਨੇ ਖੁਰਾਕ ਸੁਰੱਖਿਆ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ : ਰਾਹੁਲ

ਸ਼ਡਹੋਲ (ਮੱਧ ਪ੍ਰਦੇਸ਼), 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਉਪ ਪ੍ਰਧਾਨ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿੱਚ ਚੋਣ ਦਰਵਾਜ਼ੇ ‘ਤੇ ਦਸਤਕ ਦਿੱਤੀ। ਰਾਹੁਲ ਨੇ ਆਪਣੇ ਭਾਸ਼ਣ ਵਿੱਚ ਆਦੀਵਾਸੀਆਂ ਨੂੰ ਲੁਭਾਉਣ ਦੀ ਵੀ ਪੁਰਜ਼ੋਰ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਲੋਕ ਵਿਕਾਸ ਦੀ ਗੱਲ ਕਰਦੇ ਹਨ ਪਰ ਉਹ ਆਦੀਵਾਸੀ ਮਹਿਲਾਵਾਂ ਦੀ ਇੱਜ਼ਤ ਦੀ ਗੱਲ ਕਰਦੇ ਹਨ।
rahul-gandhi
ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸ਼ਿਵਰਾਜ ਸਰਕਾਰ ‘ਚ ਆਦੀਵਾਸੀ ਮਹਿਲਾਵਾਂ ਦੇ ਨਾਲ ਬਲਾਤਕਾਰ ਹੁੰਦਾ ਰਿਹਾ ਹੈ। ਰਾਹੁਲ ਨੇ ਯੂਨੀਸੇਫ ਦੀ ਕਿਸੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੱਧ ਪ੍ਰਦੇਸ਼ ਦੀ ਤੁਲਨਾ ਅਫਰੀਕਾ ਤੋਂ ਕਰ ਦਿੱਤੀ। ਰਾਹੁਲ ਬੋਲੇ ਕਿ ਐਮ. ਪੀ. ਵਿੱਚ ਭੁੱਖੇ ਲੋਕਾਂ ਦੀ ਗਿਣਤੀ ਅਫਰੀਕਾ ਦੇ ਬਰਾਬਰ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਏਗੀ ਤਾਂ ਉਹ ਆਦੀਵਾਸੀਆਂ ਨੂੰ ਇੱਜ਼ਤ ਦਾ ਤੋਹਫਾ ਦੇਣਗੇ। ਰਾਹੁਲ ਨੇ ਇਸ ਦੌਰਾਨ ਭਾਜਪਾ ‘ਤੇ ਦੋਸ਼ ਲਗਾਇਆ ਕਿ ਉਸ ਨੇ ਖੁਰਾਕ ਸੁਰੱਖਿਆ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਆਪਣੇ ਭਾਸ਼ਣ ‘ਚ ਉਸ ਰਾਤ ਸੋਨੀਆ ਦੀ ਬੀਮਾਰੀ ਦੀ ਪੂਰੀ ਕਹਾਣੀ ਵੀ ਸੁਣਾਈ। ਮੱਧ ਪ੍ਰਦੇਸ਼ ਦੀ ਜਨਤਾ ਨੂੰ ਰਾਹੁਲ ਨੇ ਇਮੋਸ਼ਨਲ ਅਪੀਲ ਕੀਤੀ। ਰਾਹੁਲ ਨੇ ਖੁਰਾਕ ਸੁਰੱਖਿਆ ਬਿੱਲ ਨੂੰ ਆਪਣੀ ਮਾਂ ਸੋਨੀਆ ਗਾਂਧੀ ਦਾ ਸੁਪਨਾ ਦੱਸਿਆ। ਰਾਹੁਲ ਨੇ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਖੁਰਾਕ ਸੁਰੱਖਿਆ ਬਿੱਲ ਪਾਸ ਹੋਣ ਦੇ ਦੌਰਾਨ ਸੰਸਦ ਵਿੱਚ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੀ ਤਬੀਅਤ ਵਿਗੜ ਗਈ ਸੀ। ਮਾਂ ਸ਼ੈਲਜਾ ਕੁਮਾਰੀ ਦੇ ਨਾਲ ਬਾਹਰ ਨਿਕਲ ਗਈ। ਮੈਂ ਪਾਰਲੀਮੈਂਟ ਹਾਊਸ ਵਿੱਚ ਉਨ੍ਹਾਂ ਨੂੰ ਦੇਖਣ ਗਿਆ, ਉਥੇ ਮਾਂ ਅਤੇ ਸ਼ੈਲਜਾ ਬੈਠੀ ਸੀ। ਮੈਂ ਪੁੱਛਿਆ ਇੰਨੀ ਜ਼ਰੂਰੀ ਕੀ ਗੱਲ ਹੋ ਰਹੀ ਹੈ ਤਾਂ ਮੈਨੂੰ ਪਤਾ ਚੱਲਿਆ ਕਿ ਮਾਂ ਦੀ ਤਬੀਅਤ ਖਰਾਬ ਹੈ।
ਮੈਂ ਕਿਹਾ ਕਿ ਜੇਕਰ ਤਬੀਅਤ ਖਰਾਬ ਹੈ ਤਾਂ ਹਸਪਤਾਲ ਚੱਲਦੇ ਹਾਂ। ਮੈਂ ਉਨ੍ਹਾਂ ਨੂੰ ਕਮਲਨਾਥ ਜੀ ਦੇ ਕਮਰੇ ‘ਚ ਲੈ ਗਿਆ। ਉਥੇ ਮਾਂ ਨੇ ਕਿਹਾ ਕਿ ਮੈਂ ਇਥੋਂ ਨਹੀਂ ਜਾਵਾਂਗੀ। ਮਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਮੈਂ ਪੁੱਛਿਆ ਕਿਉਂ ਨਹੀਂ ਜਾਣਾ! ਉਨ੍ਹਾਂ ਦੱਸਿਆ ਕਿ ਬਿੱਲ ਪਾਸ ਹੋਣ ਤੋਂ ਪਹਿਲਾਂ ਮੈਂ ਇਥੋਂ ਨਹੀਂ ਜਾਵਾਂਗੀ। ਮੈਂ ਸਾਲਾਂ ਤੋਂ ਇਸ ਦੇ ਲਈ ਲੜੀ ਹਾਂ ਅਤੇ ਬਿਨਾ ਬਟਨ ਦਬਾਏ ਨਹੀਂ ਜਾਵਾਂਗੀ। ਇਸ ਤੋਂ ਬਾਅਦ ਮਾਂ ਫਿਰ ਲੋਕ ਸਭਾ ਅੰਦਰ ਗਈ। ਮੈਂ ਵੀ ਗਿਆ ਅਤੇ ਹਰ 2 ਮਿੰਟ ਬਾਅਦ ਉਨ੍ਹਾਂ ਨੂੰ ਦੇਖਣ ਲੱਗਾ, ਉਹ ਫਿਰ ਤੋਂ ਪਿੱਛੇ ਚਲੀ ਗਈ। ਮੈਂ ਉਨ੍ਹਾਂ ਦੇ ਕੋਲ ਗਿਆ ਅਤੇ ਅੜ ਗਿਆ ਕਿ ਹਸਪਤਾਲ ਜਾਣਾ ਹੈ। ਮੈਂ ਘਸੀਟ ਕੇ ਮਾਂ ਨੂੰ ਲੈ ਗਿਆ ਅਤੇ ਪ੍ਰਿਅੰਕਾ ਨੂੰ ਫੋਨ ਕੀਤਾ। ਅਸੀਂ ਦੋਵੇਂ ਹਸਪਤਾਲ ਗਏ, ਮਾਂ ਤੋਂ ਸਾਹ ਨਹੀਂ ਲਿਆ ਜਾ ਰਿਹਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਕੀ ਹੈ, ਉਨ੍ਹਾਂ ਕਿਹਾ ਕਿ ਮੈਂ ਉਸ ਬਿੱਲ ਲਈ ਲੜੀ ਸੀ, ਪਰ ਬਟਨ ਨਹੀਂ ਦਬਾ ਸਕੀ। ਖੁਰਾਕ ਸੁਰੱਖਿਆ ਬਿੱਲ ਦੀ ਤਾਰੀਫ ਵਿੱਚ ਰਾਹੁਲ ਨੇ ਕਿਹਾ ਕਿ ਹਰ ਵਰਗ ਨੂੰ ਇਸ ਯੋਜਨਾ ਤਹਿਤ ਪੂਰੇ ਹਿੰਦੋਸਤਾਨ ‘ਚ 1 ਰੁਪਏ ਕਿਲੋ ਅਨਾਜ ਦਿੱਤਾ ਜਾਏਗਾ। ਇਸ ਦੀ ਗਾਰੰਟੀ ਕਾਂਗਰਸ ਦਿੰਦੀ ਹੈ ਕਿਉਂਕਿ ਕਾਂਗਰਸ ਜਨਤਾ ਦੇ ਦਰਦ ਨੂੰ ਸਮਝਦੀ ਹੈ। ਰਾਹੁਲ ਨੇ ਇਸ ਨੂੰ ਇਤਿਹਾਸਕ ਬਿੱਲ ਦੱਸਦੇ ਹੋਏ ਕਿਹਾ ਕਿ ਪਹਿਲੀ ਵਾਰ ਹਿੰਦੋਸਤਾਨ ਵਿੱਚ ਕੋਈ ਭੁੱਖਾ ਨਹੀਂ ਰਹੇਗਾ।

Send this to a friend