ਸਰਦੂਲਗੜ੍ਹ, 31 ਜੁਲਾਈ (ਬਲਜੀਤ ਪਾਲ)-ਜਿਲ੍ਹਾ ਸਿੱਖਿਆ ਅਫਸਰ (ਸੈ:) ਮਾਨਸਾ ਮੈਡਮ ਕੋਮਲ ਚੋਪੜਾ ਅਤੇ ਜਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੀਆਂ 19 ਲੜਕੀਆਂ ਅਤੇ 15 ਲੜਕਿਆਂ ਨੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਮੈਡਮ ਗੁਰਸ਼ਰਨ ਕੌਰ ਨਾਲ ਤਾਰਾ ਦੇਵੀ ਸ਼ਿਮਲਾ ਵਿੱਖੇਮਿਤੀ 19ਜੁਲਾਈ ਤੋਂ 23 ਜੁਲਾਈ ਤੱਕ 5 ਰੋਜਾ ਸਕਾਊਟ ਅਤੇ ਗਾਈਡ ਕੈਂਪ ਵਿੱਚ ਹਿੱਸਾ ਲਿਆ।ਜਿੱਥੇ ਸ. ਉਂਕਾਰ ਸਿੰਘ ਸਟੇਟ ਆਰਗੇਨਾਈਜਿੰਗ ਕਮਿਸ਼ਨਰ, ਸਰਦੂਲਗੜ੍ਹ ਜੋਨ ਇੰਚਾਰਜ ਸ. ਮਨਦੀਪ ਸਿੰਘ ਗੋਲਡੀ ਅਤੇ ਜਗਸੀਰ ਸਿੰਘ ਮੀਰਪੁਰ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸਕਾਉਟਿੰਗ ਲਹਿਰ ਦੇ ਬਾਨੀ ਲਾਰਡ ਬੇਡਨ ਪਾਵੇਲ ਦੀਜੀਵਨੀ ਤੋਂ ਇਲਾਵਾ ਝੰਡਾ ਗੀਤ, ਪ੍ਰਾਰਥਨਾ, ਪ੍ਰਣ, ਨਿਯਮ, ਸਕਾਊਟ ਚਿੰਨ੍ਹ, ਟੈਂਟ, ਗੰਢਾਂ ਲਗਾਉਣ ਵਿੱਚ ਵਿਦਿਆਰਥੀਆਂ ਨੇ ਮੋਹਰੀ ਰਹਿ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਅਨੁਸ਼ਾਸਨ ਵਿੱਚ ਰਹਿੰਦਿਆਂ ਮਾਤਾ ਤਾਰਾ ਦੇਵੀ ਮੰਦਿਰ ਦੇ ਟਰੈਕਿੰਗ ਟੈਸਟ ਅਤੇ ਸ਼ਿਮਲਾ ਦੇ ਰਿਜ ਮੈਦਾਨ, ਲੱਕੜ ਬਜਾਰ ਅਤੇ ਹਿਮਾਚਲ ਪ੍ਰਦੇਸ਼ ਦੀ ਸ਼ਾਨ ਟੋਆਏ ਟਰੇਨ ਰਾਹੀ ਕਾਲਕਾ ਤੋਂ ਸ਼ਿਮਲਾ ਦਾ ਅਨੰਦ ਮਾਨਿਆ। ਕੈਂਪ ਵਿੱਚ 600 ਵਿਦਿਆਰਥੀਆਂ ਵਿੱਚ ਹਰ ਐਕਟੀਵਿਟੀ ਰਾਹੀ ਜਿਵੇਂ ਕਵਿਤਾ ਗੋਦਾਰਾ ਅਤੇ ਹਿਮਾਨੀ ਦੇਵੀ ਦੁਆਰਾ ਸਟੇਜ ਐੰਕਰਿੰਗ, ਗਰੁੱਪ ਵੈਲਕਮ ਸੌਂਗ, ਗੀਤ, ਗਿੱਧਾ, ਅਮਨਦੀਪ ਕੌਰ ਦੁਆਰਾ ਪ੍ਰੇਰਨਾਤਮਿਕ ਕਵਿਤਾ, ਸਵਾਲ ਜਵਾਬ ਟੈਸਟਿੰਗ, ਆਡੀਟੋਰਿਅਮ ਸਿਟਿੰਗ, ਰੂਮ ਡੈਕੋਰੇਸ਼ਨਅਤੇ ਅਨੁਸ਼ਾਸਨਪੱਖੋਂ ਸਾਰੇ ਵਿਦਿਆਰਥੀਆ ਦੇ ਨਾਲ ਨਾਲ ਰਣਜੀਤ ਸਿੰਘ ਨੂੰ ਲਿਖਤੀ ਰੂਪ ਵਿੱਚ ਬੈਸਟ ਡਿਸੀਪਲਿਨੇਰਿਅਨ ਐਲਾਨਿਆ ਗਿਆ। ਸਕੂਲ ਪਹੁੰਚਣ ਤੇ ਇਨ੍ਹਾਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਰਾਜ ਪੁਰਸਕਾਰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਮਨਦੀਪ ਸਿੰਘ ਗੋਲਡੀ ਨੇ ਦੱਸਿਆ ਕਿ ਇਨ੍ਹਾਂ ਕੈਪਾਂ ਰਾਹੀ ਬੱਚਿਆਂ ਵਿੱਚ ਅਨੁਸ਼ਾਸਨ, ਟਰੈਕਿੰਗ, ਸਵੈ-ਨਿਰਭਰ, ਮੁਸ਼ਕਿਲ ਹਲਾਤਾਂ ਨਾਲ ਨਜਿੱਠਣ ਦੂਸਰੇ ਵਿਦਿਆਰਥੀਆਂ ਨਾਲ ਰਲ ਮਿਲ ਕੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ।