ਜਲੰਧਰ, 31 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿੱਥੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉ¤ਚ ਪੱਧਰ ਦੀ ਸਿੱਖਿਆ ਦੇ ਰਿਹਾ ਹੈ, ਉ¤ਥੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਤੇ ਵਿੱਲਖਣ ਇਤਿਹਾਸ ਨਾਲ ਜੋੜ੍ਹੀ ਰੱਖਣ ਦੇ ਉਪਰਾਲੇ ਵੀ ਕਰਦਾ ਰਹਿੰਦਾ ਹੈ। ਇਸੇ ਸੰਬੰਧ ਵਿਚ ਅੱਜ ਕਾਲਜ ਵਿਖੇ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਦੇਖ-ਰੇਖ ਹੇਠ ਕਾਲਜ ਦੇ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਕੌਮੀ ਸ਼ਹੀਦ ਸ. ਊਧਮ ਸਿੰਘ ਦਾ ਸ਼ਹੀਦੀ ਦਿਨ ਵੱਡੇ ਪੱਧਰ ਤੇ ਮਨਾਇਆ ਗਿਆ। ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਜਲੀ ਦਿੱਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹਨ੍ਹਾਂ ਮਹਾਨ ਸੂਰਬੀਰਾਂ ਤੇ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅਜ਼ਾਦੀ ਮਾਣ ਰਹੇ ਹਾਂ ਤੇ ਇਨ੍ਹਾਂ ਦੇਸ਼ ਭਗਤਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੀ ਖਾਤਰ ਕੁਰਬਾਨ ਕੀਤੀ।
ਅੱਜ ਲੋੜ ਹੈ ਅਜਿਹੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਦਿਲ ‘ਚ ਵਸਾਉਣ ਦੀ ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਦੇਸ਼ ਦੇ ਲਾਸਾਨੀ ਇਤਿਹਾਸ ਬਾਰੇ ਦੱਸ ਸਕਾਂਗੇ। ਇਸ ਮੌਕੇ ਪ੍ਰੋ. ਪ੍ਰਭ ਦਿਆਲ ਚੀਫ ਪ੍ਰੋਗਰਾਮ ਅਫਸਰ, ਐਨ.ਐਸ.ਐਸ., ਪ੍ਰੋ. ਸੁਰਿੰਦਰ ਪਾਲ ਮੰਡ, ਪ੍ਰੋਗਰਾਮ ਅਫਸਰ ਐਨ.ਐਸ.ਐਸ., ਪ੍ਰੋ. ਜਸਰੀਨ ਕੌਰ, ਕਾਲਜ ਰਜਿਸਟਰਾਰ, ਪ੍ਰੋ. ਮਨੋਹਰ ਸਿੰਘ, ਡੀਨ ਐਡਮਨਿਸਟਰੇਸ਼ਨ, ਪ੍ਰੋ. ਮਨਪ੍ਰੀਤ ਕੌਰ ਡੀਨ ਅਕੈਡਮਿਕ ਕੌਂਸਲ, ਪ੍ਰੋ. ਜੇ.ਐਸ ਰਾਣਾ, ਡਾ. ਰਛਪਾਲ ਸਿੰਘ ਸੰਧੂ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਹਰੀਓਮ ਵਰਮਾ, ਡਾ. ਅਰੁਣ ਦੇਵ ਸ਼ਰਮਾ ਅਤੇ ਹੋਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰ ਵੀ ਹਾਜ਼ਰ ਸਨ।