ਅਡਵਾਂਸ ਤਕਨੀਕ ਨਾਲ ਦੰਦਾਂ ਦੇ ਇਲਾਜ ਲਈ ਹਸਪਤਾਲ ਖੁਲ੍ਹਿਆ

ਧੂਰੀ, 31 ਜੁਲਾਈ (ਸੰਜੀਵ ਸਿੰਗਲਾ)-ਡਾਕਟਰ ਦੀਪਿਕਾ ਗੋਇਲ ਵਲੋਂ ਧੂਰੀ ਸ਼ਹਿਰ ਵਿਚ ਅਡਵਾਂਸ ਡੈਂਟਲ ਕਲੀਨਿਕ ਅਤੇ ਇਮਪਲਾਂਟ ਸੈਂਟਰ ਦੰਦਾਂ ਦੇ ਆਧੁਨਿਕ ਤਰੀਕੇ ਨਾਲ ਇਲਾਜ ਕਰਨ ਦਾ ਹਸਪਤਾਲ ਖੋਲਿਆ ਗਇਆ। ਚੀਫ ਗੈਸਟ ਰੁਪਿੰਦਰ ਭਾਰਦਵਾਜ ਐਸ ਪੀ ਭਠਿੰਡਾ ਨੇ ਇਸ ਅਡਵਾਂਸ ਕਲੀਨਿਕ ਸੈਂਟਰ ਦਾ ਉਦਘਾਟਨ ਕਰ ਦੀਆਂ ਧੂਰੀ ਵਾਸੀਆਂ ਅਤੇ ਡਾ. ਦੀਪਿਕਾ ਨੂੰ ਮੁਬਾਰਕਬਾਦ ਦਿਤੀ ਅਤੇ ਕਿਹਾ ਕਿ ਡਾ.ਦੀਪਿਕਾ ਵਲੋਂ ਖੋਲ੍ਹੇ ਗਏ ਅਡਵਾਂਸ ਟਕਨੋਲੋਜੀ ਵਾਲੇ ਦੰਦਾਂ ਦੇ ਹਸਪਤਾਲ ਖੋਲਣ ਨਾਲ ਧੂਰੀ ਵਾਸੀਆਂ ਨੂੰ ਵਹੁਤ ਫਾਇਦਾ ਹੋਵੇਗਾ। ਕੇਮਬ੍ਰਿਜ ਸਕੂਲ ਦੇ ਚੇਅਰਮੈਨ ਮ¤ਖਣ ਲਾਲ ਗਰਗ ਨੇ ਗੈਸਟ ਓਫ ਹੋਨਰਜ ਤੋਰ ਤੇ ਸ਼ਿਰਕਤ ਕੀਤੀ ਇਸ ਮੌਕੇ ਨਗਰ ਕੌਂਸਿਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ,ਪ¤ਪੂ ਜੋਲੀ , ਬਰਜੇਸ਼੍ਵਰ ਗੋਇਲ , ਪਵਨ ਵਰਮਾ, ਡਾ. ਰੁਪਿੰਦਰ ਗਰਗ , ਸੁਰੇਸ਼ ਬਾਂਸਲ ,ਸੀ.ਏ. ਸੋਮ ਨਾਥ ਗੋਇਲ ਅਤੇ ਭੂਸ਼ਣ ਬਰਨਾਲੇ ਵਾਲਾ ਆਦਿ ਮੌਜੂਦ ਸਨ

Send this to a friend