ਬ੍ਰਹਮ ਗਿਆਨੀ ਕਦੇ ਮਰਦੇ ਨਹੀਂ ਸਗੋਂ ਅਮਰ ਹੁੰਦੇ ਨੇ : ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੁਹਾਲੀ ਵਾਲੇ

ਅਮਰਗੜ੍ਹ, 31 ਜਲਾਈ (ਸੁਖਵਿੰਦਰ ਸਿੰਘ ਅਟਵਾਲ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੁਹਾਲੀ ਵਾਲਿਆਂ ਦੀ ਸਰਪ੍ਰਸ਼ਤੀ ਹੇਠ ਮਹਾਨ ਤਵੱਸਵੀ ਅਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕ੍ਰਿਪਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਨੀਲੀ ਫ਼ਾਰਮ (ਬੀੜ) ਨਾਭਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ਼ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਰਾਗੀਆਂ, ਢਾਡੀਆਂ ਤੋਂ ਇਲਾਵਾ ਅਨੇਕਾਂ ਸੰਤਾਂ ਮਹਾਂਪੁਰਸਾਂ ਨੇ ਪਹੁੰਚਕੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ਼ ਜੋੜਿਆ।ਇਸ ਮੌਕੇ ਮੁੱਖ ਪ੍ਰਬੰਧਕ ਸੰਤ ਬਾਬਾ ਰਣਜੀਤ ਸਿੰਘ ਜੀ ਨੇਂ ਕੀਰਤਨ ਦੌਰਾਨ ਸੰਗਤਾਂ ਨਾਲ਼ ਪ੍ਰਵਚਨ ਕਰਦਿਆਂ ਕਿਹਾ ਕਿ ਪੂਰਨ ਬ੍ਰਹਮ ਗਿਆਨੀ ਕਦੇ ਵੀ ਮਰਦੇ ਨਹੀਂ ਸਗੋਂ ਪ੍ਰਮਾਤਮਾ ਦੀ ਜੋਤ ਵਿੱਚ ਜੋਤ ਸਮਾਕੇ ਅਮਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੁਆਰਾ ਜਪਿਆ ਅਤੇ ਸੰਗਤਾਂ ਨੂੰ ਜਪਾਇਆ ਗਿਆ ਪ੍ਰਮਾਤਮਾ ਦਾ ਨਾਮ ਹਮੇਸ਼ਾਂ ਮੁਆਸ਼ਰੇ ਵਿੱਚ ਗੂੰਜਦਾ ਹੈ।ਯਿਕਰਯੋਗ ਹੈ ਇਸ ਅਸਥਾਨ ’ਤੇ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ ਮੁਹਾਲੀ ਵਾਲਿਆਂ ਦਾ ਮਿਹਨਤ ਮੁਸ਼ੱਕਤ ਕਰਦਿਆਂ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕ੍ਰਿਪਾ ਸਿੰਘ ਜੀ ਨਾਲ਼ ਮਿਲਾਪ ਹੋਇਆ ਸੀ।ਇਸ ਮੌਕੇ ਪਹੁੰਚੇ ਸੰਤ ਬਾਬਾ ਕ੍ਰਿਪਾ ਸਿੰਘ ਦੇ ਪੋਤਰੇ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲਿਆਂ ਨੇਂ ਵੀ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ਼ ਜੁੜਨ ਦੇ ਨਾਲ਼-ਨਾਲ਼ ਪ੍ਰਕ੍ਰਿਤੀ ਨਾਲ਼ ਜੁੜਨ ਲਈ ਕਹਿੰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ।ਇਸ ਇੱਕ ਰੋਜਾ ਸਮਾਗਮ ਵਿੱਚ ਸੰਗਤਾਂ ਵੱਲੋਂ ਪਹੁੰਚੀਆਂ ਸੰਗਤਾਂ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਅਤੇ ਫਲ-ਫਰੂਟਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਸਵਰਨਜੀਤ ਸਿੰਘ ਐ¤ਮ.ਡੀ ਦਸ਼ਮੇਸ਼ ਮਕੈਨੀਕਲ ਅਗਰਗੜ੍ਹ, ਬਲਵਿੰਦਰ ਸਿੰਘ ਲੋਟੇ ਵਿਸਵਕਰਮਾ ਮਕੈਨੀਕਲ ਅਮਰਗੜ੍ਹ, ਤਹਿ: ਗੁਰਨਾਮ ਸਿੰਘ, ਭਾਈ ਧਰਮ ਸਿੰਘ, ਭਾਈ ਬਲਵੀਰ ਸਿੰਘ, ਭਾਈ ਮੱਘਰ ਸਿੰਘ, ਭਾਈ ਮਨਵੀਰ ਸਿੰਘ, ਭਾਈ ਮਨਪ੍ਰੀਤ ਸਿੰਘ, ਨਾਭਾ ਪ੍ਰੈ¤ਸ ਕਲੱਬ ਦੇ ਪ੍ਰਧਾਨ ਜੱਸੀ ਸੋਹੀਆਂ ਵਾਲਾ, ਪ੍ਰਗਟ ਸਿੰਘ ਬਾਠਾਂ ਤੋਂ ਇਲਾਵਾ ਇਲਾਕੇ ਅਤੇ ਦੂਰ-ਦੁਰੇਡੇ ਦੀਆਂ ਸੰਗਤਾਂ ਨੇਂ ਵੀ ਤੇਜ਼ ਗਰਮੀਂ ਦੀ ਪ੍ਰਵਾਹ ਨਾਂ ਕਰਦਿਆਂ ਵੱਡੀ ਗਿਣਤੀ ਵਿੱਚ ਪਹੁੰਚਕੇ ਹਰਜਸ ਸਰਵਣ ਕੀਤਾ।

Send this to a friend