ਬੁਢਲਾਡਾ, 31 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-)-ਪੋਸਟ ਗਰੈਜੂਏਟ ਪੰਜਾਬੀ ਵਿਭਾਗ ਗੁਰੁ ਨਾਨਕ ਕਾਲਜ ਬੁਢਲਾਡਾ ਅਤੇ ਗੁਰੁ ਕਾਸ਼ੀ ਸਾਹਿਤ ਸਭਾ ਤਲਵੰਡੀ ਵੱਲੋਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਭੁਪਾਲ ਕਲਾਂ ਦੇ ਸਹਿਯੋਗ ਨਾਲ ਪਿੰਡ ਭੁਪਾਲ ਕਲਾਂ ਵਿਖੇ ਪ੍ਰੋਗਰਾਮ ‘ਮੋਇਆ ਦੀ ਯਾਦ’ ਦੂਜਾ ਬਲਵੀਰ ਚੰਦ ਯਾਦਗਾਰੀ ਐਵਾਰਡ ਅਤੇ ਉਸ ਬਾਰੇ ਗੱਲਾਂ ਕੀਤੀਆਂ ਗਈਆਂ। ਸਮਾਗਮ ਦੇ ਸ਼ੁਰੂਆਤ ਪੌਦੇ ਲਗਾ ਕੇ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਨੂੰ ਚੇਤ ਸਿੰਘ ਨੇ ਜੀ ਆਇਆ ਨੂੰ ਕਿਹਾ। ਮਾਸਟਰ ਰੇਵਤੀ ਪ੍ਰਸ਼ਾਦ ਨੇ ਕਿਹਾ ਕਿ ਯਾਦ ਉਨਾਂ ਲੋਕਾਂ ਨੂੰ ਕਰਿਆ ਜਾਂਦਾ ਹੈ ਜਿਹੜੇ ਸਮਾਜ ਵਿੱਚ ਨਵੀਆਂ ਪੈੜਾਂ ਪਾ ਕੇ ਜਾਂਦੇ ਹਨ। ਬਲਵੀਰ ਵਰਗੇ ਕਵੀਸ਼ਰ ਵਿਰਲੇ ਪੈਦਾ ਹੁੰਦੇ ਹਨ। ਪ੍ਰੋਫ਼ੈਸਰ ਗੁਰਦੀਪ ਸਿੰਘ ਨੇ ਕਿਹਾ ਕਿ ਬਲਵੀਰ ਬਣੇ ਬਣਾਏ ਰਾਹਾਂ ਤੇ ਨਹੀਂ ਤੁਰਿਆ ਉਸਨੇ ਨਵੇਂ ਰਾਹ ਬਣਾਏ ਜਿਨਾਂ ਤੇ ਸਾਨੂੰ ਚੱਲਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਮੇਰੇ ਪਿੰਡ ਨੂੰ ਲੋਕ ਬਲਵੀਰ ਕਵੀਸ਼ਰ ਦੇ ਨਾਂ ਨਾਲ ਜਾਣਦੇ ਹਨ। ਪ੍ਰੋ. ਸੁਖਦੇਵ ਸਿੰਘ ਕਿਹਾ ਕਿ ਬਲਵੀਰ ਵਾਤਾਵਰਨ ਨੂੰ ਪਿਆਰਨ ਵਾਲਾ ਬੰਦਾ ਸੀ ਉਸ ਦੀ ਯਾਦ ਵਿੱਚ ਬੂਟੇ ਲਗਾਉਣਾ ਉਸ ਨੂੰ ਸੱਚੀ ਸਰਧਾਜ਼ਲੀ ਹੈ। ਇਸ ਮੌਕੇ ਬ੍ਰਹਮਾ ਨੰਦ ਡਿੱਖਾਂ ਵਾਲੇ ਦੇ ਸ਼ਾਗਿਰਦ ਸਿਰਮੌਰ ਕਵੀਸ਼ਰ ਦਰਬਾਰਾ ਸਿੰਘ ਉ¤ਭਾ ਨੂੰ ਬਲਵੀਰ ਚੰਦ ਐਵਾਰਡ ਦਿੱਤਾ ਗਿਆ। ਇਸ ਮੌਕੇ ਰੂਲਦੂ ਸਿੰਘ, ਦਰਸ਼ਨ ਸਿੰਘ ਭੰਮੇ, ਜਗਦੀਪ ਗਿੱਲ ਅਤੇ ਸੱਤਪਾਲ ਸੂਫ਼ੀ ਨੇ ਛੰਦ ਸੁਣਾ ਕਿ ਸਰੋਤਿਆਂ ਨੂੰ ਮੰਤਰ ਮੁਗਦ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸਤਗੁਰ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਵਿਰਾਸਤ ਤੋਂ ਟੁੱਟ ਰਹੇ ਹਾਂ। ਕਵੀਸ਼ਰੀ ਵਰਗੀ ਵਿਧਾ ਨੂੰ ਛੱਡ ਕੇ ਅਸੀਂ ਲੱਚਰ ਗਾਇਕੀ ਵੱਲ ਵਧ ਰਹੇ ਹਾਂ। ਇਸ ਵਿਧਾ ਦੇ ਅਨੇਕ ਹੀਰੇ ਅਸੀਂ ਗਵਾ ਲਏ ਹਨ ਪਰ ਹੁਣ ਸੰਭਲਣ ਦੀ ਜ਼ਰੂਰਤ ਹੈ ਅਤੇ ਦਰਬਾਰਾ ਸਿੰਘ ਉ¤ਭਾ ਵਰਗੇ ਹੀਰੇ ਸਾਡੇ ਵਿੱਚ ਹਨ ਜੇ ਅਸੀਂ ਨਾ ਸਾਂਭੇ ਤਾਂ ਇਨਾਂ ਨੇ ਵੀ ਤੁਰ ਜਾਣਾ ਹੈ। ਇਸ ਮੌਕੇ ਮੰਚ ਸੰਚਾਲਣ ਮਾਸਟਰ ਜਸਮੇਲ ਸਿੰਘ ਨੇ ਕੀਤਾ।