ਚੀਮਾ ਮੰਡੀ, 31 ਜੁਲਾਈ (ਜਰਨੈਲ ਸਿੰਘ ਚੌਹਾਨ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਦੀ ਕਾਗਰਸ ਸਰਕਾਰ ਵਲੋ ਕਿਸਾਨਾ ਦਾ ਕਰਜ਼ਾ ਮੁਆਫ ਕਰਨ ਦਾ ਕੀਤਾ ਗਿਆ ਐਲਾਨ ਹੁਣ ਸਰਕਾਰ ਲਈ ਸਪ ਦੇ ਮੂੰਹ ਕੋਹੜ ਕਿਰਲੀ ਵਾਲੀ ਕਹਾਵਤ ਬਣਦਾ ਜਾ ਰਿਹਾ ਹੈ।ਜੇਕਰ ਸਪ ਖਾਦੈ ਤਾਂ ਕਲੰਕੀ ਛਡਦੈ ਤਾਂ ਕੋਹੜੀ (ਨਕੰਮਾਂ) ਹੁਣ ਦੇਖਣਾ ਇਹ ਹੈ ਕਿ ਊਠ ਬੈਠਦਾ ਕਿਸ ਕਰਵਟ ਬੈਠਦਾ।ਇਹਨਾ ਸਬਦਾਂ ਦ ਪਰਗਟਾਵਾ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਸੁਨਾਮ ਵਿਖੇ ਪਤਰਕਾਰਾਂ ਨਾਲ ਗਲਬਾਤਕਰਦਿਆ ਕੀਤਾ। ਉਹਨਾ ਕਿਹਾ ਕਿ ਸਰਕਾਰ ਵਿਚ ਤਾਲਮੇਲ ਦੀ ਘਾਟ ਹੈ। ਇਸ ਬਾਰੇ ਉਹਨਾ ਸਕ ਜ਼ਾਹਰ ਕੀਤਾ ਕਿ ਵਿਤ ਵਿਭਾਗ ਨੂੰ ਬਗੈਰ ਕਿਸੇ ਭਰੋਸੇ ਵਿਚ ਲਏ ਤੋ ਬਿਨਾ ਅਜਿਹੇ ਸਰਕਾਰ ਵਲੋ ਕਿਸਾਨ ਕਰਜ਼ਾ ਮੁਆਫੀ ਬਿਆਨ ਜਾਰੀ ਕੀਤੇ ਗਏ ਹਨ।ਉਹਨਾ ਕਿਹਾ ਕਿ ਸਰਕਾਰ ਦੇ ਐਲਾਨ ਕਿਸਾਨਾ ਨੂੰ ਹੋਰ ਡਿਫਾਲਟਰ ਬਣਾ ਸਕਦੈ। ਕਿਉ ਕਿ ਸੂਬੇ ਦੀਆ ਸਹਿਕਾਰੀ ਸਭਾਵਾਂ,ਸਹਿਕਾਰੀ ਬੈਕ,ਅਤੇ ਖੇਤੀਬਾੜੀ ਵਿਕਾਸ ਬੈਕ ਪਹਿਲਾਂ ਹੀਬੰਦ ਹੋਣ ਦੇ ਕਿਨਾਰੇ ਹਨ।ਜੇ ਕਰ ਸਰਕਾਰ ਨੇ ਅਗਲੇ ਦੋ ਤਿੰਨ ਹਫਤਿਆ ਵਿਚ ਪੈਸਾ ਜਾਰੀ ਨਾ ਕੀਤਾ ਤਾਂ ਹਾਲਾਤ ਹੋਰ ਵੀ ਗੰਭੀਰ ਬਣ ਜਾਣਗੇ।ਇਸ ਮੌਕੇ ਊਹਨਾ ਨਾਲ ਅਮਨਵੀਰ ਸਿੰਘ ਚੈਰੀ,ਚੈਅਰਮੈਨ ਪਿਰਤਪਾਲ ਸਿੰਘ ਹਾਂਡਾ, ਯਾਦਵਿੰਦਰ ਸਿੰਘ ਨਿਰਮਾਣ, ਰਵਿੰਦਰ ਗੋਰਖਾ, ਅਛਰੂ ਗੋਇਲ ਅਤੇ ਸਰਪੰਚ ਨਾਨਕ ਸਿੰਘ ਆਦਿ ਮੌਜ਼ੂਦ ਸਨ