ਕੇਲਿਆਂ ਦਾ ਭਰਿਆ ਟਰੱਕ ਪਲਟਿਆ

ਰਾਮਪੁਰਾ ਫੂਲ, 31 ਜੁਲਾਈ (ਕੁਲਜੀਤ ਸਿੰਘ ਢੀਂਗਰਾ)-  ਸਥਾਨਕ ਬਠਿੰਡਾ-ਚੰਡੀਗੜ੍ਹ ਰੋਡ ਸਥਿਤ ਟੀ ਪੁਆਇੰਟ ਨੇੜੇ ਇੱਕ ਟਰੱਕ ਰੋਡ ’ਤੇ ਬਣੇ ਫੁੱਟ ਪਾਥ ’ਤੇ ਚੜ੍ਹਣ ਕਾਰਨ ਪਲਟ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੰਬਰ ਐਚ.ਆਰ. 29ਸੀ. 5365 ਜਿਸ ਨੂੰ ਰੁਸਤਾਗ ਕੁਮਾਰ ਇਲਾਹਾਬਾਦ ਤੋਂ ਲੁਧਿਆਣੇ ਲਈ ਕੇਲਿਆਂ ਨਾਲ ਭਰੀ ਗੱਡੀ ਲੈ ਕੇ ਜਾ ਰਿਹਾ ਸੀ। ਰਾਮਪੁਰਾ ਫੂਲ ਪਹੁੰਚਣ ’ਤੇ ਸੜਕ ’ਤੇ ਬਣੇ ਫੁੱਟਪਾਥ ’ਤੇ ਗੱਡੀ ਚੜ੍ਹਣ ਕਾਰਨ ਪਲਟ ਗਈ ਜਿਸ ਨਾਲ ਟਰੱਕ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ। ਮਾਲਵਾ ਵੈਲਫੇਅਰ ਸੁਸਾਇਟੀ ਦੇ ਵਰਕਰ ਜਗਤਾਰ ਸਿੰਘ ਤਾਰੀ, ਬਲਵੀਰ ਸਿੰਘ ਨੇ ਚਾਲਕ ਨੂੰ ਹਸਪਤਾਲ ਪਹੁੰਚਾਇਆ।

Send this to a friend