ਅਮਲੋਹ, 31 ਜੁਲਾਈ (ਰਣਜੀਤ ਸਿੰਘ ਘੁੰਮਣ)- ਹਲਕਾ ਅਮਲੋਹ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਇੱਕ ਵਫਦ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਰੱਖੜਾ ਫਾਰਮ ਹਾਊਸ ਤੇ ਮਿਲਿਆ ਜਿਥੇ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਰਾਜੂ ਖੰਨਾ ਦੀ ਅਗਵਾਈ ਵਿਚ ਆਏ ਵਫਦ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਰਾਜੂ ਖੰਨਾ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਅਮਲੋਹ ਹਲਕੇ ਦੇ ਵਿਕਾਸ ਲਈ ਦਿੱਤੇ ਕਰੋੜਾਂ ਰੁਪਏ ਤੇ ਕਾਂਗਰਸ ਸਰਕਾਰ ਵੱਲੋਂ ਲਗਾਈ ਗਈ ਰੋਕ ਸਬੰਧੀ ਸ. ਬਾਦਲ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਮਲੋਹ ਸ਼ਹਿਰ ਦੇ ਵਿਕਾਸ ਅਤੇ ਦਿਹਾਤੀ ਖੇਤਰ ਦੇ ਵਿਕਾਸ ਲਈ ਆਈਆਂ ਗਰਾਂਟਾਂ ਨੂੰ ਜਲਦ ਜਾਰੀ ਕਰਵਾਉਣਗੇ ਤਾਂ ਜੋ ਅਮਲੋਹ ਸ਼ਹਿਰ ਦਾ ਰੁਕਿਆ ਵਿਕਾਸ ਜਲਦ ਸ਼ੁਰੂ ਹੋ ਸਕੇ। ਰਾਜੂ ਖੰਨਾ ਨੇ ਕਾਂਗਰਰ ਸਰਕਾਰ ਵੱਲੋਂ ਹਲਕੇ ਦੇ ਅਕਾਲੀ ਪੰਚਾਂ ਸਰਪੰਚਾਂ, ਸੰਮਤੀ ਮੈਂਬਰਾਂ ਅਤੇ ਹੋਰ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਵੀ ਸ. ਬਾਦਲ ਅੱਗੇ ਰੱਖੀ ਜਿਨ੍ਹਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੁਝਾਰੂ ਪਾਰਟੀ ਹੈ ਤੇ ਉਹ ਹਮੇਸ਼ਾ ਕਾਂਗਰਸ ਦੇ ਜੁਲਮਾਂ ਦਾ ਟਾਕਰਾ ਕਰਦੀ ਆ ਰਹੀ ਹੈ ਤੇ ਹਮੇਸ਼ਾ ਕਰਦੀ ਰਹੇਗੀ ਉਨ੍ਹਾਂ ਰਾਜੂ ਖੰਨਾ ਨੂੰ ਵਿਸ਼ਵਾਸ ਦਿਵਾਇਆ ਕਿ ਅਮਲੋਹ ਹਲਕੇ ਦੇ ਕਿਸੇ ਵੀ ਵਰਕਰ ਅਤੇ ਆਹੁਦੇਦਾਰ ਨਾਲ ਧੱਕੇਸ਼ਾਹੀ ਅਤੇ ਝੂਠੇ ਕੇਸ ਦਰਜ਼ ਨਹੀਂ ਕਰਨ ਦਿੱਤੇ ਜਾਣਗੇ ਕਿਉਂ੍ਯਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਅਤੇ ਆਗੂਆਂ ਦੀ ਹਮੇਸ਼ਾ ਪਿੱਠ ਤੇ ਖੜਾ ਹੈ। ਇਸ ਮੌਕੇ ’ਤੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜੱਥੇਦਾਰ ਮਾਨ ਸਿੰਘ ਬੈਣਾ, ਜੱਥੇਦਾਰ ਹਰਭਜਨ ਸਿੰਘ ਅਮਲੋਹ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲਤੇ ਧਰਮਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।