ਅੰਮ੍ਰਿਤਸਰ, 31 ਜੁਲਾਈ (ਸੁਨੀਲ ਗੁਪਤਾ)- ਸਵੇਰੇ ਅੱਜ 10 ਵਜੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡਮ ਮੋਨਿਕਾ ਸ਼ਰਮਾ, ਸੀ.ਜੀ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਦੇਖ-ਰੇਖ ਨਾਲ ਵਿਕਲਪੀ ਝਗੜਾ ਨਿਵਾਰਣ ਕੇਂਦਰ, ਜਿਲ੍ਹਾ ਕਚਰਿਹਰੀਆਂ ਅੰਮ੍ਰਿਤਸਰ ਵਿੱਚ ਪੈਰਾ ਲੀਗਲ ਵਲੰਟੀਅਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ, ਅੰਮ੍ਰਿਤਸਰ, ਸ੍ਰੀ ਸੰਦੀਪ ਵਾਲੀਆ, ਐਡਵੋਕੇਟ ਅਤੇ ਮੈਡਮ ਕ੍ਰਿਪਾਲ ਕੌਰ, ਐਡਵੋਕੇਟ ਆਦਿ ਰਿਸੋਰਸ ਪਰਸਨ ਸਨ। ਇਹਨਾਂ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਪ੍ਰੋਗਰਾਮ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 01:15 ਵਜੇ ਤੱਕ ਚਲਦੀ ਰਹੀ। ਜਿਸ ਵਿੱਚ ਅਲੱਗ-ਅਲੱਗ ਰਿਸੋਰਸ ਪਰਸਨ ਵੱਲੋਂ ਭਿੰਨ-ਭਿੰਨ ਵਿਸ਼ਿਆ ਉਪਰ ਲੈਕਚਰ ਦਿੱਤਾ ਗਿਆ।