ਮਲੋਟ, 31 ਜੁਲਾਈ (ਜਗਦੀਪ ਧਵਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿੱਖੀ ਨਾਲ ਜੋੜਣ ਦੇ ਮਕਸਦ ਨਾਲ ਧਰਮ ਪ੍ਰਚਾਰ ਮੁਹਿੰਮ ਪੰਜਾਬ ਭਰ ’ਚ ਚਲਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਇਸ ਦਾ ਅਗਾਜ਼ ਪਿੰਡ ਔਲਖ ਤੋਂ ਕੀਤਾ ਗਿਆ। ਜਿਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਦਿਆਲ ਸਿੰਘ ਕੋਲਿਆਂਵਾਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਸਿੱਖੀ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਘ ਸੱਜ ਕੇ ਆਪਣੇ ਅਮੀਰ ਵਿਰਸੇ ਨਾਲ ਜੁੜ੍ਹਕੇ ਕੌਮੀ ਵਾਰਸ ਬਨਣ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਉਧਰ ਇਸ ਧਾਰਮਿਕ ਲਹਿਰ ਦੀ ਅਗਵਾਈ ਕਰ ਰਹੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਮੈਨੇਜ਼ਰ ਜਥੇਦਾਰ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਾਰਮਿਕ ਲਹਿਰ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਅਤੇ ਪਤਿਤ ਪੂਣੇ ਤੋਂ ਦੂਰ ਕਰਕੇ ਸਿੱਖੀ ਦੇ ਨਾਲ ਜੋੜਨਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਦੱਸਿਆ ਕਿ ਧਾਰਮਿਕ ਲਹਿਰ ਦਾ ਆਗਾਜ਼ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਛੱਤਰ ਛਾਇਆ ਹੇਠ 1 ਜੁਲਾਈ ਤੋਂ ਤਖਤ ਸ਼੍ਰੀ ਦਮਦਮਾਂ ਸਾਹਿਬ ਤੋਂ ਸ਼ੁਰੂ ਹੋਇਆ ਸੀ ਅੱਜ ਹਲਕਾ ਮਲੋਟ ਤੋਂ ਇਸ ਲਹਿਰ ਦੀ ਆਰੰਭਤਾ ਕੀਤੀ ਗਈ ਹੈ ਇਹ ਲਹਿਰ ਜਨਵਰੀ ਮਹੀਨੇ ਤੱਕ ਲਗਾਤਾਰ ਜ਼ਾਰੀ ਰਹੇਗੀ। ਇਸ ਲਹਿਰ ਤਹਿਾਤ ਪਿੰਡਾਂ ਵਿਚ ਗੁਰਮਤਿ ਸਮਾਗਮ ਕੀਤੇ ਜਾਣਗੇ ਇਨਾਂ ਸਮਾਗਮਾਂ ਵਿਚ ਢਾਡੀ, ਰਾਗੀ ਕਵੀਸ਼ਰੀ ਜੱਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖੀ ਇਤਹਾਸ ਸੁਣਾਉਣਗੇ। ਉਨਾਂ ਆਖਿਆ ਕਿ ਇਸ ਲਹਿਰ ਤਹਿਤ ਆਉਣ ਵਾਲੇ ਅਗਲੇ ਦਿਨਾਂ ਵਿਚ ਝੋਰੜ, ਰਾਮਨਗਰ, ਸਾਂਉਂਕੇ, ਈਨਾ ਖੇੜਾ, ਖਾਨੇ ਕੀ ਢਾਬ, ਮੱਲਵਾਲਾ, ਕਟੋਰੇ ਵਾਲਾ, ਸੇਖੂ, ਜੰਡਵਾਲਾ, ਦਾਨੇਵਾਲਾ, ਅਬੁਲ ਖੁਰਾਣਾ ਆਦਿ ਪਿੰਡਾਂ ਵਿਚ ਅੰਮ੍ਰਿਤਵੇਲੇ ਦੇ ਦਿਵਾਨਾਂ ਤੋਂ ਬਾਅਦ ਸ਼ਾਮ ਵੇਲੇ ਦੇ ਦਿਵਾਨ ਸਜਾਏ ਜਾਣਗੇ ਅਤ। ਅਮ੍ਰਿਤ ਸੰਚਾਰ ਸਮਾਗਮ ਵੀ ਹੋਣਗੇ। ਇਸ ਮੌਕੇ ਸ: ਜੰਗੀਰ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ ਮਹੀਣੀ ਖੇੜਾ, ਮਨਦੀਪ ਸਿੰਘ ਮਲੋਟ, ਗੁਰਜੀਤ ਸਿੰਘ, ਰਵਿੰਦਰ ਸਿੰਘ ਜੀਰਾ, ਅਮਰਜੀਤ ਸਿੰਘ ਓ.ਐਸ.ਡੀ., ਨਿਰਮਲਜੀਤ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਮੱਖਣ ਸਿੰਘ, ਅਜਮੇਰ ਸਿੰਘ ਔਲਖ ਆਦਿ ਹਾਜ਼ਰ ਸਨ।