ਭਗਤਾ ਭਾਈ ਕਾ, 28 ਜੁਲਾਈ (ਸਵਰਨ ਸਿੰਘ ਭਗਤਾ)ਸਥਾਨਕ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਪੰਜਾਬ ਦੇ ਦਿਸਾ ਨਿਰਦੇਸਾਂ ਅਨੁਸਾਰ ਅਤੇ ਸਥਾਨਕ ਨਗਰ ਪੰਚਾਇਤ ਦੇ ਸਹਿਯੋਗ ਨਾਲ ਅੰਗਹੀਣਤਾ ਸਰਟੀਫਿਕੇਟ ਕੈਂਪ ਲਗਾਇਆ।ਇਸ ਕੈਂਪ ਵਿੱਚ 278 ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਜਿਵੇਂ ਲੱਤਾਂ-ਬਾਹਾਂ ਦੇ ਅਪੰਗ,ਦਿਮਾਗੀ ਪ੍ਰੇਸਾਨ,ਬੱਚਿਆਂ ਦੀਆਂ ਜਮਾਂਦਰੂ ਬਿਮਾਰੀਆਂ ਦੇ ਅਤੇ ਅੱਖਾਂ ਦੇ ਅਪੰਗ ਵਿਅਕਤੀ ਦੇ ਸਰਟੀਫਿਕੇਟ ਬਣਾਏ ਗਏ।ਇਸ ਕੈਂਪ ਵਿੱਚ ਬਲਾਕ ਭਗਤਾ ਭਾਈ ਦੇ ਅਧੀਨ ਪੈਂਦੇ 49 ਪਿੰਡਾਂ ਦੇ ਲੋਕਾਂ ਨੇ ਲਾਹਾ ਲਿਆ।ਅਤੇ ਇਸ ਕੈਂਪ ਵਿੱਚ ਅਪੰਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਲੋੜਵੰਦ ਅਪੰਗ ਮਰੀਜਾਂ ਨੂੰ ਅੰਗਹੀਣਤਾ ਸਰਟੀਫਿਕੇਟ ਮੌਕੇ ਤੇ ਹੀ ਜਾਰੀ ਕੀਤੇ ਗਏ। ਕੈਂਪ ਦੋਰਾਨ ਹੱਡੀਆਂ ਦੇ ਮਾਹਿਰ ਡਾਕਟਰ ਗੋਬਿੰਦ,ਬੱਚਿਆ ਦੇ ਮਾਹਿਰ ਡਾਕਟਰ ਰਵੀ ਕਾਂਤ ,ਦਿਮਾਗੀ ਰੋਗਾਂ ਦੇ ਮਾਹਿਰ ਡਾ. ਅਰੁਣ ਬਾਂਸਲ ਅਤੇ ਅੱਖਾਂ ਦੇ ਮਾਹਿਰ ਡਾ. ਰਜਨੀ ਨੇ ਕੈਂਪ ਵਿੱਚ ਡਿਊਟੀ ਨਿਭਾਈ। ਕੈਂਪ ਦੀ ਸੁਪਰਵੀਜਨ ਡਾ. ਅਸੋਕ ਮੌਂਗਾ ਐਸ.ਐਮ.ਓ ਨਥਾਣਾ ਨੇ ਕੀਤੀ ਅਤੇ ਕੈਂਪ ਦੇ ਸੁਚੱਜੇ ਪ੍ਰਬੰਧ ਨਰਸਿੰਗ ਸਿਸਟਰ ਸੁਰਿੰਦਰ ਕੌਰ ,ਜਗਤਾਰ ਸਿੰਘ ਬਲਾਕ ਐਜੂਕੇਟਰ ਅਤੇ ਡਾ. ਪ੍ਰਦੀਪ ਸਿੰਘ ਵਲੋਂ ਕੀਤੇ ਗਏ। ਇਸ ਕੈਂਪ ਦੋਰਾਨ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਰਾਕੇਸ ਕੁਮਾਰ ਗੋਇਲ, ਕੌਸਲਰ ਸੁਖਜਿੰਦਰ ਸਿੰਘ ,ਸੁਲੱਖਣ ਸਿੰਘ ਵੜਿੰਗ, ਪਰਵੀਨ ਸਿੰਘ ਸਿਰੀਏਵਾਲਾ ਆਦਿ ਹਾਜਰ ਸਨ।