ਜਲੰਧਰ, 28 ਜੁਲਾਈ (ਪੰਜਾਬ ਟ੍ਯਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸਾਉਣ ਮਹੀਨੇ ਦੇ ਹਰਮਨ ਪਿਆਰੇ ਤੀਆਂ ਦੇ ਤਿਉਹਾਰ ਦੇ ਸਬੰਧ ਵਿਚ ਕਾਲਜ ਦੇ ਸੋਸ਼ਲ ਸੈਂਸੀਟਾਈਜੇਸ਼ਨ ਕਲੱਬ ਵਲੋਂ ਵੱਡੇ ਪੱਧਰ ਤੇ ਮੇਂਹਦੀ ਮੁਕਾਬਲੇ, ਝੂਲਾ ਸਜਾਵਟ ਅਤੇ ਗਹਿਣਿਆਂ ਦੇ ਅਲੱਗ-ਅਲੱਗ ਡਿਜਾਇਨ ਬਣਾਉਣ ਦੇ ਮੁਕਾਬਲੇ ਕਰਾਏ ਗਏ। ਜਿਸ ਵਿਚ 50 ਤੋਂ ਵੱਧ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਦਿਖਾਉਦਿਆਂ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਪ੍ਰੋ. ਜਸਵਿੰਦਰ ਕੌਰ, ਡਾ. ਜਸਵੰਤ ਕੌਰ ਅਤੇ ਪ੍ਰੋ. ਸੰਦੀਪ ਬੱਸੀ ਨੇ ਨਿਭਾਈ ।ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਇਹੋ ਜਿਹੇ ਤਿਉਹਾਰ ਦੀ ਬਦੌਲਤ ਹੀ ਦੁਨੀਆਂ ਵਿੱਚ ਪੰਜਾਬੀ ਸਭਿਆਚਾਰ ਦੀ ਇਕ ਅਲੱਗ ਪਹਿਚਾਣ ਤੇ ਸ਼ਾਨ ਬਣੀ ਹੋਈ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਅਹਿਜੇ ਤਿਉਹਾਰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਇਹ ਤਿਉਹਾਰ ਪੀੜੀ-ਦਰ-ਪੀੜੀ ਅੱਗੇ ਵਿਕਾਸ ਕਰਦੇ ਰਹਿਣ। ਮੇਂਹਦੀ ਮੁਕਾਬਲੇ ਵਿਚੋਂ ਅਰਵਿਦੰਰ ਕੌਰ, ਜਸਪ੍ਰੀਤ ਕੌਰ, ਕ੍ਰਿਤਿਕਾ ਜੈਨ ਤੇ ਪ੍ਰਨੀਤ ਕੌਰ, ਗਹਣਿਆਂ ਦੀ ਸਜਾਵਤ ਵਿਚ ਨਵਨੀਤ ਕੌਰ, ਜਸ਼ੀਕਾ ਜੈਨ, ਮਨਪ੍ਰੀਤ ਕੌਰ ਤੇ ਪ੍ਰਤੀਬਾ ਠਾਕੂਰ। ਇਸੇ ਤਰ੍ਹਾਂ ਝੁਲਾ ਸਜਾਵਟ ਵਿਚ ਪ੍ਰਿਆ ਰਾਜ ਤੇ ਸਤਵੀਰ, ਯਸ਼ਿਕਾ ਜੈਨ ਤੇ ਜਤਿੰਦਰ, ਪ੍ਰਿਆ ਅਰੋੜਾ, ਮਨਜੋਤ ਤੇ ਸਿਮਰਨਜੀਤ ਦੀ ਟੀਮ ਨੂੰ ਪ੍ਰਿੰਸੀਪਲ ਡਾ. ਗੁਪਿੰਦਰ ਸਿੰਘ ਸਮਰਾ ਵਲੋਂ ਸਨਮਾਨਤ ਕੀਤਾ ਗਿਆ।
ਇਸ ਮੌਕੇ ਪ੍ਰੋ. ਅਮਿਤਾ ਸ਼ਹੀਦ (ਕਨਵੀਨਰ), ਡਾ. ਪਤਵੰਤ ਅਟਵਾਲ, ਡਾ. ਮਨਮੀਤ ਸੋਢੀ, ਡਾ. ਗੀਤਾਂਜਲੀ ਮੋਦਗਿੱਲ ਅਤੇ ਯੂਬੀਕ ਬੇਦੀ ਵੀ ਹਾਜਰ ਸਨ।