ਜਲੰਧਰ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ ਲਿਖੇ, ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ ਅਤੇ ਬੇਰੋਜਗਾਰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਦੇ ਅਥਾਹ ਯਤਨਾਂ ਸਦਕਾ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ ਵਿਦਿਆਰਥੀਆਂ ਨੂੰ ਕੁਦਰਤ ਦੀ ਸੁੰਦਰਤਾ ਪ੍ਰਤੀ ਜਾਗਰੁਕ ਕਰਨ ਲਈ ਅੱਜ ਵਿਸ਼ਵ ਸੁੰਦਰਤਾ ਦਿਵਸ ਮਨਾਇਆ । ਜਿਸ ਦੌਰਾਨ ਕਾਲਜ ਦੇ ਕੈਂਪਸ ਵਿੱਚ ਬਹੁਤ ਸਾਰੇ ਸਜਾਵਟੀ, ਫਲ੍ਹਦਾਰ , ਦਵਾਦਾਰ ਅਤੇ ਛਾਂ ਦਾਰ ਰੁੱਖ ਲਗਾਏ ਗਏ।ਇਸ ਦੇ ਸਬੰਧ ਵਿੱਚ ਇਕ ਸੈਂਮੀਨਾਰ ਕੀਤਾ ਗਿਆ, ਜਿਸ ਵਿੱਚ ਸ਼੍ਰੀ ਕਸ਼ਮੀਰ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਕੁਦਰਤੀ ਸੋਮਿਆ ਦੀ ਰੱਖਿਆ ,ਪਛੂ-ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ ਸੰਭਾਲ ਅਤੇ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਕੁਦਰਤ ਨਾਲ ਖਿਲਵਾੜ ਛੱਡਕੇ ਉਸਦੇ ਨਜ਼ਾਰੇ ਮਾਨਣ ਦੀ ਗੱਲ ਹੋਈ ਤਾਂਕਿ ਅਸੀਂ ਕੁਦਰਤੀ ਆਫ਼ਤਾਂ ਅਤੇ ਲਾਇਲਾਜ ਬਿਮਾਰਿਆਂ ਤੋਂ ਬੱਚ ਸਕੀਏ। ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਕੁਦਰਤ ਦੀ ਸੁੰਦਰਤਾ ਨੂੰ ਸਾਡੇ ਜੀਵਨ ਦਾ ਅਧਾਰ ਦੱਸਿਆ। ਇਸ ਮੋਕੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਸੀ.ਡੀ.ਟੀ.ਪੀ. ਵਿਭਾਗ ਦੀ ਤਰਫੋਂ ਗੀਤਾਂਜਲੀ ਮੁਵਾਲਿਆ (ਸੀ. ਡੀ. ਕੰਸਲਟੈਂਟ) ,ਅਵਿਨਾਸ਼ (ਜੂਨੀਅਰ ਕੰਸਲਟੈਂਟ), ਸ਼੍ਰੀ ਮਨੋਜ ਕੁਮਾਰ, ਸ਼੍ਰੀ ਸੁਰੇਸ਼ ਕੁਮਾਰ ਅਤੇ ਸੁਨੀਲ ਕੁਮਾਰ ਹਾਜਰ ਸਨ।ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕੁਦਰਤ ਦੀ ਸੁੰਦਰਤਾ ਪ੍ਰਤੀ ਸੁਚੇਤ ਹੋਣਾ ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।