ਨੂਰਪੁਰਬੇਦੀ, 28 ਜੁਲਾਈ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਸਾਵਣ ਮਹੀਨਾ ਜਿੱਥੇ ਇਤਿਹਾਸਿਕ ਤੇ ਸੱਭਿਆਚਰਕ ਪੱਖ ਤੋਂ ਅਪਣਾ ਇਕ ਵਿਸ਼ੇਸ਼ ਮਹੱਤਵ ਰੱਖਦਾ ਹੈ,ਉਥੇ ਹੀ ਇਹ ਮਹੀਨਾ ਹਿੰਦੁ ਧਰਮ ਦੀ ਮਾਨਯਤਾ ਅਨੁਸਾਰ ਧਾਰਮਿਕ ਮਹੀਨਾ ਮੰਨਿਆ ਜਾਂਦਾ ਹੈ ਤੇ ਇਸ ਮਹੀਨੇ ‘ਚ ਸ਼ਿਵ ਪੁਰਾਣ ਦੀ ਕਥਾ ਕਰਵਾਉਣਾ ਤੇ ਸੁਣਨ ਸਰਵ ਕਲਿਆਣਕਾਰੀ ਹੁੰਦਾ ਹੈ।ਇਸ ਲਈ ਹਰ ਜੀਵ ਨੂੰ ਇਸ ਮਹੀਨੇ ਵਿਚ ਜਰੂਰ ਸ਼ਿਵ ਪੁਰਾਣ ਦੀ ਕਥਾ ਸੁਣਨੀ ਚਾਹੀਦੀ ਹੈ।ਉਕਤ ਅਨਮੋਲ ਪ੍ਰਵਚਨ ਆਚਾਰਿਆ ਨੀਲਕੰਠ ਕੋਸ਼ਲ ਨੇ ਡੇਰਾ ਬਾਪੂ ਕੁੰਭ ਦਾਸ ਬਾਲੇਵਾਲ(ਬਰਾਰੀ) ਵਿਖੇ ਚਲ ਰਹੀ ਸ਼ਿਵ ਪੁਰਾਣ ਕਥਾ ਦੇ ਤੀਸਰੇ ਦਿਨ ਸੰਗਤਾਂ ਨੂੰ ਗਿਆਨ ਉਪਦੇਸ਼ ਦਿੰਦਿਆ ਪੇਸ਼ ਕੀਤੇ।ਇਸ ਮੌਕੇ ਅੱਜ ਤੀਸਰੇ ਦਿਨ ਦੀ ਕਥਾ ਦੌਰਾਨ ਭਗਵਾਨ ਸ਼ਿਵ ਸ਼ੰਕਰ ਜੀ ਦਾ ਵਿਵਾਹ ਦਿਖਾਇਆ ਗਿਆ ਜਿਸ ‘ਚ ਗੁਰੀ ਧਾਲੀਵਾਲ ਰੋਪੜ ਦੇ ਬੇਹਤਰੀਨ ਕਲਾਕਰਾਂ ਵਲੋਂ ਭਗਵਾਨ ਸ਼ਿਵ ਸ਼ੰਕਰ ਜੀ ਬਰਾਤ ਤੇ ਵਿਵਾਹ ਦੀਆਂ ਸੁੰਦਰ ਝਾਂਕੀਆਂ ਪੇਸ਼ ਕੀਤੀਆਂ। ਇਸ ਦੌਰਾਨ ਡਾ.ਦਿਨੇਸ਼ ਹੱਲਣ, ਜੱਸੀ ਬਲਾਚੋਰੀਆ, ਨੰਬਰਦਾਰ ਸੋਹਣ ਲਾਲ, ਡਾ. ਕਮਲ ਕਿਸ਼ੋਰ, ਨਰਿੰਦਰ ਲਖਣੋਂ, ਭੀਮ ਰਾਓ, ਮਲਕੀਤ ਚੰਦ, ਅੱਛਰ ਬਰੋਟਾ, ਐਡਵੋਕੇਟ ਗਗਨਦੀਪ ਸ਼ਰਮਾ ਬਸਾਲੀ, ਅਵਤਾਰ ਸਿੰਘ, ਧਰਮਵੀਰ ਬਾਲੇਵਾਲ, ਅਮਰਚੰਦ ਤੇ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।