ਖੰਨਾ, 28 ਜੁਲਾਈ (ਕੇ ਐਲ ਸਹਿਗਲ)- ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕੋਰ ਕਮੇਟੀ ਦੇ ਮੈਂਬਰ ਅਤੇ ਵਿਧਾਨਸਭਾ ਚੋਣਾਂ ਵਿਚ ਪੰਜਾਬ ਪ੍ਰਭਾਰੀ ਰਹੇ ਸੰਜੇ ਸਿੰਘ ਦਾ ਖੰਨਾ ਪੁੱਜਣ ’ਤੇ ਪਾਰਟੀ ਅਹੁਦੇਦਾਰਾਂ ਵਲੋਂ ਆਦਮੀ ਪਾਰਟੀ ਨੇਤਾ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ। ਇਸ ਮੌਕੇ ਆਪ ਆਗੂ ਸੰਜੈ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੇਤੀ ਹੀ ਪ੍ਰਦੇਸ਼ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਉਠਾਏਗੀ ਅਤੇ ਉਸਦੇ ਹੱਲ ਲਈ ਸੰਘਰਸ਼ ਕਰੇਗੀ। ਸੰਜੇ ਸਿੰਘ ਨੇ ਵਰਕਰਾਂ ਨੂੰ ਜੰਮ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਪ ਆਗੂ ਧਰਮਿੰਦਰ ਸਿੰਘ ਰੂਪਰਾਏ ਨੇ ਆਪਣੇ ਅਤੇ ਵਾਲੰਟੀਅਰਜ ਵਲੋਂ ਸੰਜੇ ਸਿੰਘ ਦਾ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਪ੍ਰਦੇਸ਼ ਅਗਵਾਈ ਲਈ ਸੱਤ ਮੈਂਬਰ ਲਈ ਜਾਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਇਸ ਮੌਕੇ ’ਤੇ ਸੰਤੋਖ ਸਿੰਘ ਸਲਾਣਾ, ਬਲਜਿੰਦਰ ਸਿੰਘ ਚੌਂਦਾ, ਡਾ ਅੰਬਰੀਸ਼ ਕੌਰ ਬਰਾੜ , ਗਗਨਦੀਪ ਸਿੰਘ ਚੀਮਾ, ਦੇਵ ਮਾਨ, ਮਲਕੀਤ ਸਿੰਘ ਮੰਢੇਰ, ਇਕਬਾਲ ਦੀਨ ਮਤਾਨੀਆ ਆਦਿ ਵੀ ਮੌਜੂਦ ਸਨ।