ਅਮਲੋਹ, 28 ਜੁਲਾਈ (ਰਣਜੀਤ ਸਿੰਘ ਘੁੰਮਣ)- ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਅਮਲੋਹ ਦੀ ਚੋਣ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਰਕਲ ਨਿਗਰਾਨ ਕਮੇਟੀ ਦੀ ਨਿਰਗਾਨੀ ਹੇਠ ਅਨਾਜ ਮੰਡੀ ਅਮਲੋਹ ਵਿਖੇ ਹੋਈ ਜਿਸ ਵਿੱਚ ਜੰਗੀਰ ਸਿੰਘ ਜੇ.ਏ ਯੂਨੀਅਨ ਦੇ ਪ੍ਰਧਾਨ, ਨਿਰਮਲ ਸਿੰਘ ਮੀਤ ਪ੍ਰਧਾਨ, ਜੋਗਿੰਦਰ ਸਿੰਘ ਸਕੱਤਰ, ਮਨਮੋਹਨ ਸਿੰਘ ਸਹਾਇਕ ਸਕੱਤਰ ਅਤੇ ਹਰੀ ਸਿੰਘ ਨੂੰ ਸਰਬਸੰਮਤੀ ਨਾਲ ਕੈਸੀਅਰ ਚੁਣਿਆ ਗਿਆ। ਇਸ ਮੌਕੇ ਤੇ ਨਵਨਿਯੁੱਕਤ ਪ੍ਰਧਾਨ ਜਗੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੁੂੰ ਜੋ ਅੱਜ ਯੂਨੀਅਨ ਵੱਲੋਂ ਮਾਣ ਬਖਸਿਆ ਗਿਆ ਹੈ ਉਸ ਉਪਰ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਮੁਲਾਜਮਾਂ ਦੀਆਂ ਸਮੱਸਿਆ ਨੂੰ ਵੀ ਪਹਿਲ ਦੇ ਆਧਾਰ ਉਤੇ ਹੱਲ ਕਰਵਾਉਣ ਦੀ ਹਰ ਕੌਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਤੇ ਸੁੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਵੱਲੋਂ ਬੋਰਡ ਪ੍ਰਤੀ ਮੰਗਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਮੇਵਾ ਸਿੰਘ ਪ੍ਰਧਾਨ ਭਾਦਸੋਂ, ਹਰਜਿੰਦਰ ਸਿੰਘ ਸਕੱਤਰ ਭਾਦਸੋਂ, ਰਣਧੀਰ ਸਿੰਘ ਪ੍ਰਧਾਨ, ਸਿੰਗਾਰਾ ਸਿੰਘ ਸਕੱਤਰ ਅਮਲੋਹ, ਮੇਵਾ ਸਿੰਘ ਮੀਤ ਪ੍ਰਧਾਨ ਟੋਹੜਾ, ਅਜੀਤ ਸਿੰਘ ਸਕੱਤਰ ਟੋਹੜਾ, ਸਰਕਲ ਸਕੱਤਰ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।