ਅਹਿਮਦਾਬਾਦ, 17 ਅਕਤੂਬਰ (ਪੀ.ਟੀ.)- ਨਾਬਾਲਗ ਲੜਕੀ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ ‘ਚ ਫਸੇ ਬਾਬਾ ਆਸਾਰਾਮ ਨੂੰ ਪੀੜਿਤ ਲੜਕੀ ਦੇ ਸਾਹਮਣੇ ਬਿਠਾਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਆਸਾਰਾਮ ਨੂੰ ਲੈ ਕੇ ਸ਼ਾਂਤੀ ਵਾਟੀਕਾ ਵੀ ਜਾਵੇਗੀ। ਆਸਾਰਾਮ ‘ਤੇ ਦੋਸ਼ ਹੈ ਕਿ ਇਸ ਸਥਾਨ ‘ਤੇ ਹੀ ਉਸ ਨੇ ਸਰੀਰਕ ਸ਼ੋਸ਼ਣ ਕੀਤਾ ਸੀ। ਜਦਕਿ ਆਸਾਰਾਮ ਨੇ ਮਰਦਾਨਗੀ ਟੈਸਟ ਕਰਵਾਉਣ ਤੋਂ ਇਨਕਾਰ ਕੀਤਾ ਹੋਇਆ ਹੈ।