ਨਵੀਂ ਦਿੱਲੀ, 17 ਅਕਤੂਬਰ (ਪੀ.ਟੀ.)-ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ‘ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ‘ਚ ਸਮੂਹ ਰੇਡੀਓ ਸਟੇਸ਼ਨਾਂ ਨੂੰ ਖ਼ਬਰਾਂ ਪ੍ਰਸਾਰਨ ਦੀ ਆਗਿਆ ਦੇਣ ਲਈ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ ਲਈ ਕਿਹਾ ਗਿਆ ਹੈ। ਗੈਰ-ਸਰਕਾਰੀ ਸੰਗਠਨ ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤੀ ਵਿਖਾਉਂਦੇ ਹੋਏ ਜੱਜ ਪੀ. ਸਦਾਸ਼ਿਵਮ ਦੀ ਅਗਵਾਈ ਵਾਲੀ ਬੈਂਚ ਨੇ ਸਵਾਲ ਉਠਾਏ ਕਿ ਜਦੋਂ ਨਿੱਜੀ ਟੀ. ਵੀ. ਚੈਨਲਾਂ ‘ਤੇ ਪਹਿਲਾਂ ਤੋਂ ਹੀ ਖ਼ਬਰਾਂ ਪ੍ਰਸਾਰਿਤ ਹੋ ਰਹੀਆਂ ਹਨ ਤਾਂ ਸਰਕਾਰ ਨੂੰ ਨਿੱਜੀ ਰੇਡੀਓ ਸਟੇਸ਼ਨਾਂ ਨੂੰ ਖ਼ਬਰਾਂ ਪ੍ਰਸਾਰਨ ਦੀ ਆਗਿਆ ਦੇਣ ‘ਚ ਕੀ ਮੁਸ਼ਕਿਲ ਹੈ? ਬੈਂਚ ਨੇ ਕਿਹਾ ਕਿ ਉਨ੍ਹਾਂ ਨੇ ਠੀਕ ਕਿਹਾ ਹੈ ਕਿ ਰੇਡੀਓ ਦੀ ਪਹੁੰਚ ਹਰ ਕਿਸੇ ਤੱਕ ਮੌਜੂਦ ਹੈ।