ਬਠਿੰਡਾ, 26 ਜੁਲਾਈ (ਇਕਬਾਲ ਸਿੰਘ)- ਸ਼ਰਾਬ ਤੇ ਜੂਏ ਦੀ ਲੱਤ ਚ ਅੰਨੇ ਹੋਏ ਪਤੀ ਨੇ ਆਪਣੀ ਐਸ਼ਪ੍ਰਸਤੀ ਲਈ ਦੋਸਤ ਤੋ ਹੀ ਪਤਨੀ ਦਾ ਕਤਲ ਕਰਵਾ ਦਿੱਤਾ। ਸੱਦਮੇ ਦਾ ਡਰਾਮਾ ਕਰ ਰਹੇ ਪਤੀ ਨੇ ਪੁਲਿਸ ਦੀ ਸਖ਼ਤੀ ਤੋ ਬਾਅਦ ਜੁਰਮ ਕਬੂਲਿਆ ਕਰਦਿਆ ਇਸ ਕਤਲ ਕਾਂਡ ਦੀ ਗੁੱਥੀ ਦੀਆ ਪਰਤਾਂ ਖੋਲੀਆ । ਆਈ ਜੀ ਬਠਿੰਡਾ ਰੇਜ ਮੁਖਵਿੰਦਰ ਸਿੰਘ ਛੀਨਾਂ ਨੇ ਪ੍ਰੈਸ ਕਾਨਫੰਰਸ ਦੌਰਾਨ ਦੱਸਿਆ ਕਿ ਬੀਤੇ ਦਿਨੀ ਕਮਲਾ ਨਹਿਰੂ ਕਲੋਨੀ ਮਕਾਨ ਨੰਬਰ 310 ਵਿੱਚ ਰਹਿੰਦੀ ਕਨਿਕਾ ਗੁਪਤਾ ਪਤਨੀ ਅਨੀਲ ਗੁਪਤਾ ਦਾ ਕਤਲ ਕਰ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ । ਕਨਿਕਾ ਦੇ ਪਤੀ ਅਨਿਲ ਗੁਪਤਾ ਦੇ ਬਿਆਨਾਂ ਦੇ ਆਧਾਰ ਤੇ ਕਤਲ ਅਤੇ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਨਾਂ ਦ੍ਯੱਸਿਆ ਮੁੱਢਲੀ ਜਾਂਚ ਦੌਰਾਨ ਹੀ ਅਨੀਲ ਗੁਪਤਾ ਪੁਲਿਸ ਸ਼ੱਕ ਦੇ ਦਾਇਰੇ ਵਿਚ ਸੀ ਜਿਸ ਤੋ ਸਖ਼ਤੀ ਨਾਲ ਪੁੱਛਗਿਛ ਕਰਨ ਤੇ ਅਨਿਲ ਗੁਪਤਾ ਨੇ ਆਪਣੀ ਪਤਨੀ ਕਨਿਕਾ ਦਾ ਕਤਲ ਆਪਣੇ ਦੋਸਤ ਰਾਕੇਸ਼ ਕੁਮਾਰ ਉਰਫ ਸੋਨੂ ਤੋ ਪੰਜ ਲੱਖ ਸਪਾਰੀ ਦੇਕੇ ਕਰਵਾਉਣ ਦੀ ਗੱਲ ਕਬੂਲਦਿਆ ਸਾਰੀ ਘਟਨਾ ਬਾਰੇ ਇਕਸਾਫ ਕੀਤਾ ਗਿਆ। ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਅਨਿਲ ਕੁਮਾਰ ਐਸ਼ਪ੍ਰਸਤੀ ਕਰਨ ਦਾ ਆਦਿ ਸੀ ਸ਼ਰਾਬ ਅਤੇ ਜੂਏ ਦੀ ਮਾੜੀ ਲੱਤ ਕਾਰਨ ਇਸ ਦਾ ਅਕਸਰ ਆਪਣੀ ਪਤਨੀ ਕਨਿਕਾ ਨਾਲ ਝਗੜਾ ਰਹਿੰਦਾ ਸੀ । ਐਸ਼ਪ੍ਰਸਤੀ ਵਿਚ ਰੋੜਾ ਬਣ ਰਹੀ ਆਪਣੀ ਪਤਨੀ ਨੂੰ ਹਟਾਉਣ ਲਈ ਅਨਿਲ ਕੁਮਾਰ ਵੱਲੋ ਸ਼ਾਜਿਸ਼ ਤਹਿਤ ਆਪਣੇ ਦੋਸਤ ਰਾਕੇਸ਼ ਕੁਮਾਰ ਜੋ ਕਿ ਅਨਿਲ ਕੁਮਾਰ ਦਾ ਕਰਜਾਈ ਸੀ ਰਾਹੀ ਕਤਲ ਕਰਵਾਇਆ ਗਿਆ ਅਤੇ ਮੌਕੇ ਵਾਰਦਾਤ ਤੋ ਸਬੂਤ ਮਿਟਾਉਣ ਲਈ ਕਰ ਚ ਲੱਗੇ ਸੀ ਸੀ ਟੀ ਵੀ ਕੈਮਰਿਆ ਦਾ ਡੀ ਵੀ ਆਰ ਚੋਰੀ ਕਰਵਾ ਦਿੱਤਾ ਸੀ। ਜਾਂਚ ਅਧਿਕਾਰੀਆ ਵੱਲੋ ਘਟਨਾਂ ਨੂੰ ਅੰਜਾਮ ਦੇਣ ਵਿਚ ਵਰਤੇ ਗਏ ਹਥਿਆਰ , ਇੱਕ ਕਾਰ, ਐਕਟਿਵਾ, ਸੜਿਆ ਹੋਇਆ ਵਾਈ ਫਾਈ ਮੌਡਮ , ਸੜਿਆ ਹੋਇਆ ਮਾਊਸ ਅਤੇ ਕਰੀਬ 248 ਗ੍ਰਾਮ ਸੋਨਾ, ਚਾਂਦੀ ਕਰੀਬ 91 ਗ੍ਰਾਮ ਅਤੇ ਵੱਡੀ ਗਿਣਤੀ ਵਿਚ ਆਰਟੀਫਿਸ਼ਲ ਜੇਵਰਾਮ ਬਰਾਮਦ ਕੀਤੇ ਹਨ ਪੁਲਿਸ ਵੱਲੋ ਅਨੀਲ ਕੁਮਾਰ ਅਤੇ ਰਾਕੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਥੇ ਦੱਸਣਯੋਗ ਹੈ ਕਿ ਅਨਿਲ ਕੁਮਾਰ ਜਿੱਥੇ ਸੀ ਏ ਹੈ ਉਥੇ ਹੀ ਰਾਕੇਸ਼ ਕੁਮਾਰ ਐਮ ਏ ਇਕਨਾਮਿਕਸ ਕੀਤੀ ਹੋਈ ਹੈ। ਰਾਕੇਸ਼ ਕੁਮਾਰ ਜੋ ਕਿ ਪੱਠਿਆ ਦੀ ਟਾਲ ਚਲਾਉਦਾ ਸੀ ਨੇ ਅਨਿਲ ਕੁਮਾਰ ਤੋ ਕੁੱਝ ਪੈਸੇ ਉਧਾਰ ਲਏ ਸਲ ਅਨਿਲ ਕੁਮਾਰ ਵੱਲੋ ਪੰਜ ਲੱਖ ਰੁਪਏ ਦਾ ਲਾਲਚ ਦੇਕੇ ਰਾਕੇਸ਼ ਕੁਮਾਰ ਤੋ ਆਪਣੀ ਪਤਨੀ ਕਨਿਕਾ ਦਾ ਕਤਲ ਕਰਵਾਇਆ ਗਿਆ ਸੀ। ਇਸ ਪ੍ਰੈਸ ਕਾਨਫੰਰਸ ਦੌਰਾਲ ਐਸ ਐਸ ਪੀ ਨਵੀਨ ਕੁਮਾਰ ਸਿੰਗਲਾ, ਐਸ ਪੀ ਐਚ ਭੁਪਿੰਦਰ ਸਿੰਘ ਸਿੱਧੂ, ਡੀ ਐਸ ਪੀ ਗੁਰਜੀਤ ਸਿੰਘ ਰੋਮਾਣਾ ਅਤੇ ਸੀ ਆਈ ਏ ਇੰਚਾਰਜ ਰਜਿੰਦਰ ਕੁਮਾਰ ਹਾਜ਼ਰ ਸਨ।